New Zealand ’ਚ ਇਨ੍ਹਾਂ 4 ਸਪੈਸ਼ਲ-ਐਜੂਕੇਸ਼ਨ ਟੀਚਿੰਗ ਨੌਕਰੀਆਂ ਨਾਲ ਮਿਲੇਗੀ ਸਿੱਧੀ PR

Sea7 Nz Team
1 Min Read

ਔਕਲੈਂਡ : New Zealand ਜਾਣ ਦੇ ਚਾਹਵਾਨ ਟੀਚਰਜ਼ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। Immigration New Zealand ਵੱਲੋਂ 3 ਨਵੰਬਰ ਨੂੰ Green List ’ਚ ਕੀਤੇ ਗਏ ਬਦਲਾਵਾਂ ਤਹਿਤ, 8 ਮਾਰਚ 2027 ਤੋਂ ਚਾਰ ਸਪੈਸ਼ਲ-ਐਜੂਕੇਸ਼ਨ ਟੀਚਿੰਗ ਨੌਕਰੀਆਂ ਨੂੰ ਸਿੱਧੀ ਰਿਹਾਇਸ਼ (Straight to Residence) ਦੀ ਸ਼੍ਰੇਣੀ ’ਚ ਸ਼ਾਮਲ ਕਰ ਦਿੱਤਾ ਜਾਵੇਗਾ।

ਇਨ੍ਹਾਂ ਚਾਰ ਅਹੁਦਿਆਂ ’ਚ Special Needs Teacher, Teacher of the Hearing Impaired, Teacher of the Sight Impaired ਅਤੇ Special Education Teachers (not elsewhere classified) ਸ਼ਾਮਲ ਹਨ। Amendment Circular 2026-38 ਤਹਿਤ ਇਨ੍ਹਾਂ ਨੌਕਰੀਆਂ ਨੂੰ Green List ਦੇ Tier 2 ਤੋਂ Tier 1 ’ਚ ਤਬਦੀਲ ਕੀਤਾ ਗਿਆ ਹੈ। ਇਸ ਬਦਲਾਅ ਨਾਲ ਯੋਗ ਅਧਿਆਪਕਾਂ ਨੂੰ ਰਿਹਾਇਸ਼ ਲਈ ਅਪਲਾਈ ਕਰਨ ਤੋਂ ਪਹਿਲਾਂ New Zealand ’ਚ ਦੋ ਸਾਲ ਕੰਮ ਕਰਨ ਦੀ ਸ਼ਰਤ ਤੋਂ ਛੋਟ ਮਿਲ ਜਾਵੇਗੀ।

ਇਸ ਵੀਜ਼ੇ ਲਈ ਯੋਗ ਹੋਣ ਵਾਸਤੇ ਉਮੀਦਵਾਰਾਂ ਕੋਲ Teaching Council of Aotearoa New Zealand ਦੀ ਰਜਿਸਟ੍ਰੇਸ਼ਨ (ਪ੍ਰੋਵੀਜ਼ਨਲ ਜਾਂ ਫੁੱਲ ਪ੍ਰੈਕਟਿਸਿੰਗ ਸਰਟੀਫਿਕੇਟ) ਅਤੇ ਸੂਚੀਬੱਧ ਪੰਜ ਟੀਚਿੰਗ ਡਿਗਰੀਆਂ (ਜਿਵੇਂ ਕਿ Bachelor of Education ਜਾਂ Bachelor of Teaching) ਵਿੱਚੋਂ ਇੱਕ ਹੋਣੀ ਲਾਜ਼ਮੀ ਹੈ, ਜੋ New Zealand ਦੇ ਮਿਆਰਾਂ ਦੇ ਬਰਾਬਰ ਹੋਵੇ।

Share This Article
Leave a Comment

Leave a Reply

Your email address will not be published. Required fields are marked *