Defence Property Sell-Off: ਆਸਟ੍ਰੇਲੀਆ ਸਰਕਾਰ ਨੇ 67 ਇਤਿਹਾਸਕ ਫ਼ੌਜੀ ਪ੍ਰਾਪਰਟੀਜ਼ ਨੂੰ ਵੇਚਣ ਦੀ ਯੋਜਨਾ ਬਣਾਈ

Sea7 Nz Team
1 Min Read

ਮੈਲਬਰਨ : ਆਸਟ੍ਰੇਲੀਅਨ ਸਰਕਾਰ ਨੇ 67 ਇਤਿਹਾਸਕ ਫ਼ੌਜੀ ਪ੍ਰਾਪਰਟੀਜ਼ ਨੂੰ ਵੇਚਣ ਦੀ ਯੋਜਨਾ ਬਣਾਈ ਹੈ (Defence Property Sell-Off), ਜਿਸ ਵਿੱਚ ਸਿਡਨੀ, ਬ੍ਰਿਸਬੇਨ ਅਤੇ ਮੈਲਬਰਨ ਦੇ ਵਿਕਟੋਰੀਆ ਬੈਰਕਸ, ਸਪੈਕਟੇਕਲ ਆਇਲੈਂਡ ਅਤੇ HMAS ਪੇਂਗੁਇਨ ਵਰਗੀਆਂ ਥਾਵਾਂ ਸ਼ਾਮਲ ਹਨ। ਇਸ ਵਿਕਰੀ ਤੋਂ ਸਰਕਾਰ ਨੂੰ 1.8 ਤੋਂ 3 ਬਿਲੀਅਨ ਡਾਲਰ ਦੀ ਆਮਦਨੀ ਹੋ ਸਕਦੀ ਹੈ ਅਤੇ ਹਰ ਸਾਲ 100 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਹਾਲਾਂਕਿ, ਸਟਾਫ਼ ਦੀ ਤਬਦੀਲੀ ਅਤੇ ਸਾਫ਼-ਸਫ਼ਾਈ ਕਰਨ ‘ਤੇ ਹੀ 1.2 ਬਿਲੀਅਨ ਡਾਲਰ ਖਰਚ ਹੋ ਸਕਦੇ ਹਨ। ਇਹ ਕਦਮ 2023 ਦੀ ਰੱਖਿਆ ਸਮੀਖਿਆ ਨਾਲ ਜੁੜਿਆ ਹੈ, ਜਿਸ ਦਾ ਧਿਆਨ ਨੌਰਥ ’ਚ ਸਥਿਤ ਟਿਕਾਣਿਆਂ ਨੂੰ ਮਜ਼ਬੂਤ ਕਰਨਾ ਅਤੇ AUKUS ਪ੍ਰਮਾਣੂ ਪਣਡੁੱਬੀ ਪ੍ਰੋਗਰਾਮ ਨੂੰ ਸਹਾਇਤਾ ਦੇਣਾ ਹੈ।

Share This Article