ਆਸਟਰੇਲੀਆ `ਚ ਕੁਆਂਟਸ (Qantas Airline Australia)`ਤੇ ਵਰਕਰਾਂ ਦੀ ਵੱਡੀ ਜਿੱਤ – 1700 ਵਰਕਰਾਂ ਨੂੰ ਨੌਕਰੀ ਤੋਂ ਕੱਢਣਾ ਗ਼ੈਰ-ਕਾਨੂੰਨੀ : ਹਾਈਕੋਰਟ

Sea7 Nz Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੀ ਕੁਆਂਟਸ ਏਅਰਲਾਈਨ (Qantas Airline Australia) ਨੂੰ ਹਾਈਕੋਰਟ ਨੇ ਅੱਜ ਕਰਾਰਾ ਝਟਕਾ ਦਿੰਦਿਆਂ ਏਅਰਲਾਈਨ ਦੀ ਅਪੀਲ ਖਾਰਜ ਕਰ ਦਿੱਤੀ। ਫੈਡਰਲ ਕੋਰਟ ਦੇ ਉਸ ਫੈਸਲੇ ਨੂੰ ਸਹੀ ਠਹਿਰਾਇਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜਿਹੜੇ 1700 ਵਰਕਰਾਂ ਨੂੰ ਜੌਬ ਤੋਂ ਕੱਢਿਆ ਗਿਆ ਸੀ, ਉਹ ਗ਼ੈਰ-ਕਾਨੂੰਨੀ ਫ਼ੈਸਲਾ ਸੀ। ਇਨ੍ਹਾਂ ਵਰਕਰਾਂ `ਚ ਬੈਗ ਹੈਂਡਲਰ ਅਤੇ ਹੋਰ ਗਰਾਊਂਡ ਸਟਾਫ਼ ਸ਼ਾਮਲ ਸੀ, ਜਿਨ੍ਹਾਂ ਨੂੰ ਇੱਕਦਮ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਇਹ ਦਸ ਵੱਖ-ਵੱਖ ਏਅਰਪੋਰਟਾਂ ‘ਤੇ ਕੰਮ ਕਰਦੇ ਸਨ।

ਟਰਾਂਸਪੋਰਟ ਵਰਕਰਜ ਯੂਨੀਅਨ ਨੇ ਇਸਨੂੰ ਇਤਿਹਾਸਕ ਜਿੱਤ ਦੱਸਿਆ ਹੈ। ਜਦੋਂ ਏਅਰਲਾਈਨ ਅਧਿਕਾਰੀਆਂ ਨੇ ਹਾਈਕੋਰਟ ਦੇ ਇੱਕ ਫ਼ੈਸਲੇ ਨੂੰ ਸਿਰ ਝੁਕਾ ਕੇ ਮੰਨ ਲਿਆ ਹੈ ਅਤੇ ਵਰਕਰਾਂ ਤੋਂ ਮੁਆਫ਼ੀ ਮੰਗ ਲਈ ਹੈ।

Share This Article
Leave a Comment

Leave a Reply

Your email address will not be published. Required fields are marked *