ਆਕਲੈਂਡ : Singapore ਅਤੇ New Zealand ਨੇ ਦੁਨੀਆ ਦੇ ਪਹਿਲੇ ਕਾਨੂੰਨੀ ਤੌਰ ’ਤੇ ਪਾਬੰਦ ਸਪਲਾਈ ਚੇਨ ਸਮਝੌਤੇ ’ਤੇ ਦਸਤਖਤ ਕੀਤੇ ਹਨ। ਸਮਝੌਤੇ ਅਨੁਸਾਰ ਦੋਹਾਂ ਦੇਸ਼ਾਂ ਵਿਚਕਾਰ ਸੰਕਟ ਦੇ ਸਮੇਂ ਵੀ ਭੋਜਨ, ਫ਼ਿਊਲ ਅਤੇ ਸਿਹਤ ਸੰਭਾਲ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਨਿਰਵਿਘਨ ਸਪਲਾਈ ਯਕੀਨੀ ਹੋਵੇਗੀ। ਦੋਵੇਂ ਦੇਸ਼ ਮੁਸ਼ਕਲ ਸਮਿਆਂ ਵਿੱਚ ਇੱਕ-ਦੂਜੇ ’ਤੇ ਬੇਲੋੜੀਆਂ ਐਕਸਪੋਰਟ ਪਾਬੰਦੀਆਂ ਨਾ ਲਗਾਉਣ ਲਈ ਵੀ ਵਚਨਬੱਧ ਹੋਣਗੇ। ਸਮਝੌਤੇ ’ਤੇ ਸਿੰਗਾਪੁਰ ਦੇ PM Lawrence Wong ਅਤੇ ਨਿਊਜ਼ੀਲੈਂਡ ਦੇ PM Christopher Luxon ਦੀ ਮੌਜੂਦਗੀ ’ਚ ਸਮਝੌਤੇ ’ਤੇ ਦਸਤਖਤ ਹੋਏ। ਇਹ ਸਮਝੌਤਾ ਖੇਤਰ ਵਿੱਚ ਵਪਾਰਕ ਸਥਿਰਤਾ ਲਿਆਵੇਗਾ ਅਤੇ ਕਾਰੋਬਾਰਾਂ ਤੇ ਖਪਤਕਾਰਾਂ ਦਾ ਭਰੋਸਾ ਵਧਾਏਗਾ। ਵਪਾਰ ਤੋਂ ਇਲਾਵਾ, ਦੋਵੇਂ ਦੇਸ਼ ਸਿਹਤ ਸੰਭਾਲ, ਭੋਜਨ ਸੁਰੱਖਿਆ ਅਤੇ ਤਕਨਾਲੋਜੀ ਦੇ ਖੇਤਰ ’ਚ ਵੀ ਸਹਿਯੋਗ ਵਧਾਉਣਗੇ।
