ਨਿਊਜੀਲੈਂਡ ’ਚ ਬੇਰੁਜ਼ਗਾਰੀ ਘਟੀ, ਪਰ 2026 ਦਾ ਸਾਲ ਇਮਤਿਹਾਨ!

Sea7 Nz Team
4 Min Read

ਆਕਲੈਂਡ : ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦੀ ਦਰ ਮਾਮੂਲੀ ਘਟ ਕੇ 5.3% ਰਹਿ ਗਈ ਹੈ। ਹਾਲਾਂਕਿ 4000 ਨਵੀਆਂ ਨੌਕਰੀਆਂ ਮਿਲੀਆਂ ਹਨ, ਪਰ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧੀ ਹੈ ਅਤੇ ਤਨਖਾਹਾਂ ਦੇ ਵਾਧੇ ਦੀ ਦਰ ਅਜੇ ਵੀ ਘੱਟ ਹੈ। ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਅਰਥਸ਼ਾਸਤਰੀ ਹੁਣ ਖੁੱਲ੍ਹ ਕੇ ਚੇਤਾਵਨੀ ਦੇ ਰਹੇ ਹਨ ਕਿ 2026 ਦਾ ਸਾਲ Kiwi workers ਲਈ ਆਸਾਨ ਨਹੀਂ ਹੋਵੇਗਾ। ਭਾਵੇਂ ਦੇਸ਼ ਦੀ unemployment rate ਇਸ ਵੇਲੇ ਲਗਭਗ ਇੱਕ ਦਹਾਕੇ ਦੇ ਸਭ ਤੋਂ ਉੱਚੇ ਪੱਧਰ ਤੋਂ ਕੁੱਝ ਹੇਠਾਂ ਆ ਗਈ ਹੈ।

RNZ ਦੀ ਇੱਕ ਰਿਪੋਰਟ ਮੁਤਾਬਕ labour market ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੰਮ ਲੱਭਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਪਰ ਨਵੀਆਂ ਨੌਕਰੀਆਂ ਉਸੇ ਰਫ਼ਤਾਰ ਨਾਲ ਨਹੀਂ ਬਣ ਰਹੀਆਂ। ASB ਦੇ ਅਰਥਸ਼ਾਸਤਰੀ Wesley Tanuvasa ਦਾ ਕਹਿਣਾ ਹੈ ਕਿ workforce ਲਗਾਤਾਰ ਵੱਧ ਰਹੀ ਹੈ, ਹੋਰ ਲੋਕ job market ਵਿੱਚ ਆ ਰਹੇ ਹਨ, ਪਰ businesses ਉਨ੍ਹਾਂ ਨੂੰ absorb ਨਹੀਂ ਕਰ ਪਾ ਰਹੇ। ਇਸ ਕਰਕੇ unemployment rate ਹੇਠਾਂ ਆਉਣ ਦੀ ਬਜਾਏ ਹੋਰ ਉੱਪਰ ਜਾ ਸਕਦੀ ਹੈ।

ਮਤਲਬ ਸਾਫ਼ ਹੈ — ਨੌਕਰੀ ਲੱਭਣ ਵਾਲੇ ਵੱਧ ਰਹੇ ਹਨ, ਪਰ ਨੌਕਰੀਆਂ ਨਹੀਂ।

RNZ ਦੀ ਰਿਪੋਰਟ ਵਿੱਚ BNZ ਦੇ ਅਰਥਸ਼ਾਸਤਰੀ Matt Brunt ਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਾਰੋਬਾਰਾਂ ਦਾ ਭਰੋਸਾ ਹਾਲੇ ਕਮਜ਼ੋਰ ਹੈ ਅਤੇ hiring intentions ਹੌਲੀਆਂ ਪੈ ਰਹੀਆਂ ਹਨ। ਕਈ businesses ਨਵੀਆਂ ਭਰਤੀਆਂ ਕਰਨ ਦੀ ਬਜਾਏ hiring freeze ਜਾਂ staff cuts ਵੱਲ ਵੱਧ ਰਹੇ ਹਨ। BNZ ਦਾ ਅੰਦਾਜ਼ਾ ਹੈ ਕਿ ਸਾਲ ਦੇ ਅੰਤ ਤੱਕ unemployment 5.8 ਫ਼ੀਸਦੀ ਤੱਕ ਪਹੁੰਚ ਸਕਦੀ ਹੈ।

ਇਸਦਾ ਮਤਲਬ ਇਹ ਹੈ ਕਿ 2026 ਸਿਰਫ਼ ਨੌਕਰੀ ਲੱਭਣ ਵਾਲਿਆਂ ਲਈ ਨਹੀਂ, ਸਗੋਂ ਨੌਕਰੀ ਕਰ ਰਹਿਆਂ ਲਈ ਵੀ ਇਮਤਿਹਾਨ ਬਣਦਾ ਜਾ ਰਿਹਾ ਹੈ।

RNZ ਮੁਤਾਬਕ ਇਹ ਸਿਰਫ਼ labour market slowdown ਨਹੀਂ, ਸਗੋਂ wider economic stress ਦਾ ਸੰਕੇਤ ਹੈ। ASB ਨੇ ਚੇਤਾਵਨੀ ਦਿੱਤੀ ਹੈ ਕਿ labour market recovery ਹੁਣ 2026 ਵਿੱਚ ਨਹੀਂ, ਸਿੱਧੀ 2027 ਵਿੱਚ ਜਾ ਸਕਦੀ ਹੈ। ਯਾਨੀ ਇਸ ਸਾਲ ਵੀ Kiwi households ਲਈ ਨੌਕਰੀ, ਤਨਖ਼ਾਹ ਅਤੇ ਰੋਜ਼ਾਨਾ ਖਰਚਿਆਂ ਦਾ ਦਬਾਅ ਬਣਿਆ ਰਹੇਗਾ।

ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ Middle East conflict ਨੂੰ ਮੰਨਿਆ ਜਾ ਰਿਹਾ ਹੈ। RNZ ਮੁਤਾਬਕ ਜੰਗ ਕਾਰਨ oil prices, freight costs ਅਤੇ imported inflation ਮੁੜ ਚੜ੍ਹ ਰਹੀ ਹੈ। ਇਸ ਨਾਲ ਨਿਊਜ਼ੀਲੈਂਡ ਦੀ economic recovery ਫਿਰ ਹੌਲੀ ਪੈ ਰਹੀ ਹੈ। Westpac ਨੇ ਵੀ ਆਪਣੀ ਤਾਜ਼ਾ outlook ਵਿੱਚ ਚੇਤਾਵਨੀ ਦਿੱਤੀ ਹੈ ਕਿ ਜੂਨ ਤਿਮਾਹੀ ਵਿੱਚ ਅਰਥਵਿਵਸਥਾ 0.4 ਫ਼ੀਸਦੀ ਸਿਮਟ ਸਕਦੀ ਹੈ, unemployment 5.6 ਫ਼ੀਸਦੀ ਤੱਕ ਜਾ ਸਕਦੀ ਹੈ ਅਤੇ inflation 4.5 ਫ਼ੀਸਦੀ ਤੱਕ ਚੜ੍ਹ ਸਕਦੀ ਹੈ।

ਹੁਣ ਸਾਰੀਆਂ ਨਜ਼ਰਾਂ Reserve Bank of New Zealand ’ਤੇ ਹਨ। RNZ ਮੁਤਾਬਕ RBNZ ਦੀ ਅਗਲੀ monetary policy meeting ਤਿੰਨ ਹਫ਼ਤਿਆਂ ਵਿੱਚ ਹੈ। Financial markets ਇਸ ਵੇਲੇ 40 ਫ਼ੀਸਦੀ ਸੰਭਾਵਨਾ ਦੇਖ ਰਹੀਆਂ ਹਨ ਕਿ Reserve Bank official cash rate ਵਿੱਚ 25 basis points ਦਾ ਵਾਧਾ ਕਰ ਸਕਦੀ ਹੈ। ਜੇ ਐਸਾ ਹੁੰਦਾ ਹੈ ਤਾਂ OCR 2.5 ਫ਼ੀਸਦੀ ਤੱਕ ਜਾ ਸਕਦਾ ਹੈ, ਜਦਕਿ ਸਾਲ ਦੇ ਅੰਤ ਤੱਕ ਇਹ 3 ਫ਼ੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਮਤਲਬ ਇੱਕ ਪਾਸੇ ਨੌਕਰੀ ਦਾ ਡਰ, ਦੂਜੇ ਪਾਸੇ loan ਅਤੇ mortgage ਦਾ ਦਬਾਅ।

ਜੇ unemployment 5.8 ਫ਼ੀਸਦੀ ਤੱਕ ਜਾਂਦੀ ਹੈ ਅਤੇ interest rates ਵੀ ਚੜ੍ਹਦੀਆਂ ਹਨ, ਤਾਂ ਨਿਊਜ਼ੀਲੈਂਡ ਦੇ ਘਰਾਂ ’ਤੇ double pressure ਪਵੇਗਾ — ਨੌਕਰੀ ਦੀ ਅਨਿਸ਼ਚਿਤਤਾ ਵੀ, mortgage stress ਵੀ।

ਤਸਵੀਰ ਸਾਫ਼ ਹੈ। ਨਿਊਜ਼ੀਲੈਂਡ ਦੀ ਅਰਥਵਿਵਸਥਾ ਹਾਲੇ ਪੂਰੀ ਤਰ੍ਹਾਂ ਸੰਭਲੀ ਨਹੀਂ, ਕੰਪਨੀਆਂ ਨਵੀਆਂ ਭਰਤੀਆਂ ਤੋਂ ਹੱਥ ਖਿੱਚ ਰਹੀਆਂ ਹਨ, ਬੇਰੁਜ਼ਗਾਰੀ ਇੱਕ ਦਹਾਕੇ ਦੇ ਉੱਚ ਪੱਧਰ ’ਤੇ ਅਟਕੀ ਹੋਈ ਹੈ ਅਤੇ 2026 ਹੁਣ Kiwi workers ਲਈ ਸਿੱਧਾ ਇਮਤਿਹਾਨ ਬਣਦਾ ਦਿਖ ਰਿਹਾ ਹੈ।

Share This Article
Leave a Comment

Leave a Reply

Your email address will not be published. Required fields are marked *