ਹੁਣ ਸਿਰਫ਼ ਇੱਕ ਦਸਤਖ਼ਤ ਨਾਲ ਨਹੀਂ ਮਿਲੇਗੀ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ, ਪਹਿਲਾਂ ਲਿਆ ਜਾਵੇਗਾ ਨਵਾਂ ਟੈਸਟ

Sea7 Nz Team
2 Min Read

ਆਕਲੈਂਡ : ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੀ ਨਾਗਰਿਕਤਾ (Citizenship) ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਇੱਕ ਵੱਡਾ ਬਦਲਾਅ ਕਰਦਿਆਂ ਨਵੇਂ Citizenship Test ਦਾ ਐਲਾਨ ਕੀਤਾ ਹੈ। ਇਹ ਫੈਸਲਾ ਖਾਸ ਤੌਰ ’ਤੇ ਉਨ੍ਹਾਂ ਪ੍ਰਵਾਸੀਆਂ ਲਈ ਅਹਿਮ ਹੈ ਜੋ ਭਵਿੱਖ ਵਿੱਚ ਨਿਊਜ਼ੀਲੈਂਡ ਦੇ ਨਾਗਰਿਕ ਬਣਨਾ ਚਾਹੁੰਦੇ ਹਨ।

Internal Affairs Minister Brooke van Velden ਅਨੁਸਾਰ, ਇਹ ਨਵਾਂ ਨਿਯਮ 2027 ਦੇ ਅੱਧ ਤੱਕ ਲਾਗੂ ਹੋਣ ਦੀ ਉਮੀਦ ਹੈ। ਇਸ ਟੈਸਟ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਵੇਂ ਨਾਗਰਿਕ ਦੇਸ਼ ਦੇ ਲੋਕਤੰਤਰੀ ਮੁੱਲਾਂ, ਕਾਨੂੰਨੀ ਢਾਂਚੇ ਅਤੇ ਆਪਣੇ ਅਧਿਕਾਰਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਹੋਣ। ਇਸ ਮਲਟੀ-ਚੋਇਸ ਟੈਸਟ ਵਿੱਚ ਪਾਸ ਹੋਣ ਲਈ ਐਪਲੀਕੈਂਟਸ ਨੂੰ ਘੱਟੋ-ਘੱਟ 75% ਅੰਕ ਪ੍ਰਾਪਤ ਕਰਨੇ ਹੋਣਗੇ।

ਟੈਸਟ ਦੇ ਸਿਲੇਬਸ ਵਿੱਚ Bill of Rights Act, ਵੋਟ ਪਾਉਣ ਦੇ ਅਧਿਕਾਰ, ਸਰਕਾਰੀ ਪ੍ਰਣਾਲੀ ਅਤੇ ਨਿਊਜ਼ੀਲੈਂਡ ਦੇ ਇਤਿਹਾਸ ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਲ ਕੀਤੇ ਜਾਣਗੇ। Act ਪਾਰਟੀ ਦੇ ਆਗੂ David Seymour ਨੇ ਇਸ ਨੂੰ ਆਪਣੀ ਪਾਰਟੀ ਦੀ ਵੱਡੀ ਪ੍ਰਾਪਤੀ ਦੱਸਿਆ ਹੈ, ਕਿਉਂਕਿ ਉਹ ਲੰਬੇ ਸਮੇਂ ਤੋਂ ਪ੍ਰਵਾਸੀਆਂ ਲਈ ਅਜਿਹੇ ਟੈਸਟ ਦੀ ਵਕਾਲਤ ਕਰ ਰਹੇ ਸਨ।

ਮੌਜੂਦਾ ਨਿਯਮਾਂ ਅਨੁਸਾਰ, ਬਿਨੈਕਾਰਾਂ ਨੂੰ ਸਿਰਫ ਇੱਕ ਫਾਰਮ ’ਤੇ ਦਸਤਖਤ ਕਰਨੇ ਪੈਂਦੇ ਹਨ, ਪਰ ਹੁਣ ਉਨ੍ਹਾਂ ਨੂੰ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨਿਊਜ਼ੀਲੈਂਡ ਦੀ ਨਾਗਰਿਕਤਾ ਦੀ ਮਹੱਤਤਾ ਅਤੇ ਦੇਸ਼ ਪ੍ਰਤੀ ਵਚਨਬੱਧਤਾ ਹੋਰ ਮਜ਼ਬੂਤ ਹੋਵੇਗੀ।

Share This Article
Leave a Comment

Leave a Reply

Your email address will not be published. Required fields are marked *