ਮੈਲਬਰਨ : ਨਿਊਜ਼ੀਲੈਂਡ ਦੀ ਅਰਥਵਿਵਸਥਾ ਉੱਤੇ ਮੱਧ ਪੂਰਬ ਸੰਕਟ ਅਤੇ ਵਧ ਰਹੀਆਂ ਇੰਧਨ ਕੀਮਤਾਂ ਦੀ ਮਾਰ ਹੁਣ ਹੋਰ ਡੂੰਘੀ ਹੋ ਸਕਦੀ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦਰ ਆਉਣ ਵਾਲੇ ਮਹੀਨਿਆਂ ਵਿੱਚ 6 ਫੀਸਦੀ ਤੱਕ ਪਹੁੰਚ ਸਕਦੀ ਹੈ ਅਤੇ ਕਈ ਉਦਯੋਗ ਵੱਡੇ ਦਬਾਅ ਹੇਠ ਆ ਸਕਦੇ ਨੇ।
ਨਿਊਜ਼ੀਲੈਂਡ ਦੇ ਤਾਜ਼ਾ ਅੰਕੜਿਆਂ ਮੁਤਾਬਕ ਮਾਰਚ 2026 ਤੱਕ ਦੇ ਤਿੰਨ ਮਹੀਨਿਆਂ ਵਿੱਚ ਬੇਰੁਜ਼ਗਾਰੀ ਦਰ 5.3 ਫੀਸਦੀ ਰਹੀ। ਦੇਸ਼ ਵਿੱਚ ਇਸ ਵੇਲੇ ਕਰੀਬ 1 ਲੱਖ 63 ਹਜ਼ਾਰ ਲੋਕ ਬੇਰੁਜ਼ਗਾਰ ਨੇ। ਇਹ ਗਿਣਤੀ ਪਿਛਲੇ ਸਾਲ ਨਾਲੋਂ 7 ਹਜ਼ਾਰ ਵੱਧ ਹੈ।
ਹਾਲਾਂਕਿ ਇਹ ਅੰਕੜੇ ਪਿਛਲੀ ਤਿਮਾਹੀ ਨਾਲੋਂ ਥੋੜ੍ਹੇ ਸੁਧਰੇ ਹੋਏ ਦਿਖ ਰਹੇ ਨੇ, ਪਰ ਅਰਥਸ਼ਾਸਤਰੀ ਕਹਿ ਰਹੇ ਨੇ ਕਿ ਅਸਲ ਝਟਕਾ ਹਾਲੇ ਆਉਣਾ ਬਾਕੀ ਹੈ।
Kiwibank ਦੇ ਮੁੱਖ ਅਰਥਸ਼ਾਸਤਰੀ ਜੈਰਡ ਕੇਰ ਨੇ RNZ ਨੂੰ ਕਿਹਾ ਕਿ ਮੌਜੂਦਾ ਅੰਕੜੇ “ਬਹੁਤ ਪੁਰਾਣੀ ਤਸਵੀਰ” ਦਿਖਾ ਰਹੇ ਨੇ ਅਤੇ ਇੰਧਨ ਸੰਕਟ ਦਾ ਪੂਰਾ ਅਸਰ ਇਸ ਸਾਲ ਦੀ ਦੂਜੀ ਅਤੇ ਤੀਜੀ ਤਿਮਾਹੀ ਵਿੱਚ ਵੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ Kiwibank ਇਸ ਵੇਲੇ ਬੇਰੁਜ਼ਗਾਰੀ ਦਰ 5.5 ਫੀਸਦੀ ਤੱਕ ਜਾਣ ਦੀ ਭਵਿੱਖਬਾਣੀ ਕਰ ਰਿਹਾ ਹੈ, ਪਰ ਜੇ ਹਾਲਾਤ ਨਾ ਸੁਧਰੇ ਤਾਂ ਇਹ 5.8 ਤੋਂ 6 ਫੀਸਦੀ ਤੱਕ ਵੀ ਪਹੁੰਚ ਸਕਦੀ ਹੈ।
ਜੈਰਡ ਕੇਰ ਮੁਤਾਬਕ ਕਈ ਨਿਰਮਾਣ ਪ੍ਰੋਜੈਕਟ ਰੋਕੇ ਜਾਂ ਰੱਦ ਕੀਤੇ ਜਾ ਰਹੇ ਨੇ, ਜਦਕਿ ਜੰਗਲਾਤ ਉਦਯੋਗ ਵਿੱਚ ਵੀ ਟੀਮਾਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ ਹੈ ਕਿਉਂਕਿ ਇੰਧਨ ਅਤੇ ਆਵਾਜਾਈ ਦੀ ਲਾਗਤ ਬਹੁਤ ਵੱਧ ਗਈ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਸੈਰ-ਸਪਾਟਾ ਉਦਯੋਗ ਵੀ ਵੱਡੀ ਮਾਰ ਹੇਠ ਆ ਸਕਦਾ ਹੈ। Iran conflict ਤੋਂ ਬਾਅਦ ਵਧ ਰਹੇ ਹਵਾਈ ਕਿਰਾਏ ਅਤੇ ਉਡਾਣਾਂ ਵਿੱਚ ਕਟੌਤੀਆਂ ਕਾਰਨ ਖੇਤਰੀ ਇਲਾਕਿਆਂ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।
ਨਿਊਜ਼ੀਲੈਂਡ ਦਾ underutilisation rate — ਯਾਨੀ ਉਹ ਲੋਕ ਜੋ ਹੋਰ ਘੰਟੇ ਕੰਮ ਕਰਨਾ ਚਾਹੁੰਦੇ ਨੇ ਪਰ ਕੰਮ ਨਹੀਂ ਮਿਲ ਰਿਹਾ — 12.9 ਫੀਸਦੀ ’ਤੇ ਟਿਕਿਆ ਹੋਇਆ ਹੈ। ਮਾਹਿਰ ਇਸਨੂੰ ਵੀ ਵੱਡੀ ਚਿੰਤਾ ਮੰਨ ਰਹੇ ਨੇ।
ASB ਬੈਂਕ ਦੇ ਮੁੱਖ ਅਰਥਸ਼ਾਸਤਰੀ ਨਿਕ ਟਫ਼ਲੀ ਨੇ ਵੀ ਕਿਹਾ ਕਿ ਰੋਜ਼ਗਾਰ ਵਾਧਾ ਹੌਲਾ ਪੈ ਸਕਦਾ ਹੈ ਅਤੇ ਬੇਰੁਜ਼ਗਾਰੀ ਦਰ 5.5 ਫੀਸਦੀ ਤੱਕ ਪਹੁੰਚ ਸਕਦੀ ਹੈ।
ਸਭ ਤੋਂ ਵੱਡਾ ਅਸਰ ਨੌਜਵਾਨਾਂ ਉੱਤੇ ਵੇਖਿਆ ਜਾ ਰਿਹਾ ਹੈ।
15 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 13.3 ਫੀਸਦੀ ਤੋਂ ਵਧ ਕੇ 14.4 ਫੀਸਦੀ ਹੋ ਗਈ ਹੈ।
ਯੂਥ ਸੰਸਥਾ Kickback ਦੇ ਸਹਿ-ਸੰਸਥਾਪਕ ਐਰਨ ਹੈਂਡਰੀ ਨੇ ਕਿਹਾ ਕਿ ਕਈ ਨੌਜਵਾਨ ਸਾਲਾਂ ਤੋਂ ਨੌਕਰੀ ਲੱਭ ਰਹੇ ਨੇ, ਟ੍ਰੇਨਿੰਗ ਕਰ ਰਹੇ ਨੇ, ਸੇਵਾ ਭਾਵ ਨਾਲ ਕੰਮ ਕਰ ਰਹੇ ਨੇ, ਪਰ ਫਿਰ ਵੀ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਉਹਨਾਂ ਚੇਤਾਵਨੀ ਦਿੱਤੀ ਕਿ ਇਸਦਾ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਆਤਮਵਿਸ਼ਵਾਸ ਉੱਤੇ ਗੰਭੀਰ ਅਸਰ ਪੈ ਰਿਹਾ ਹੈ।
ਇਲਾਕਾਵਾਰ ਅੰਕੜਿਆਂ ਵਿੱਚ Auckland ਅਤੇ Wellington ਸਭ ਤੋਂ ਵੱਧ ਦਬਾਅ ਹੇਠ ਨਜ਼ਰ ਆਏ।
Auckland ਵਿੱਚ ਬੇਰੁਜ਼ਗਾਰੀ ਦਰ 6.6 ਫੀਸਦੀ ਤੱਕ ਪਹੁੰਚ ਗਈ, ਜਦਕਿ Wellington ਵਿੱਚ ਇਹ 6.3 ਫੀਸਦੀ ਰਹੀ। Bay of Plenty ਖੇਤਰ ਵਿੱਚ ਬੇਰੁਜ਼ਗਾਰੀ ਦਰ 7.1 ਫੀਸਦੀ ਦਰਜ ਕੀਤੀ ਗਈ।
ਇਸਦੇ ਨਾਲ ਇੰਧਨ ਸੰਕਟ ਦਾ ਸਿੱਧਾ ਅਸਰ ਟਰੱਕਿੰਗ ਅਤੇ ਆਵਾਜਾਈ ਉਦਯੋਗ ਉੱਤੇ ਵੀ ਪੈ ਰਿਹਾ ਹੈ।
NZ Trucking Association ਦੇ ਮੁਖੀ ਡੇਵ ਬੋਇਸ ਨੇ ਕਿਹਾ ਕਿ ਲੋਕਾਂ ਨੇ ਹਾਲੇ ਇੰਧਨ ਸੰਕਟ ਦਾ “ਅਸਲ ਦਰਦ” ਮਹਿਸੂਸ ਨਹੀਂ ਕੀਤਾ। ਉਹਨਾਂ ਕਿਹਾ ਕਿ ਟਰੱਕ ਆਪਰੇਟਰ ਹੁਣ ਵਧ ਰਹੀਆਂ fuel costs ਆਪਣੇ ਸਿਰ ਨਹੀਂ ਝੱਲ ਸਕਦੇ ਅਤੇ ਇਹ ਖਰਚਾ ਹੁਣ ਗਾਹਕਾਂ ਉੱਤੇ ਪਾਇਆ ਜਾ ਰਿਹਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਹਫ਼ਤਿਆਂ ਵਿੱਚ grocery bills ਅਤੇ services ਦੀਆਂ ਕੀਮਤਾਂ ਹੋਰ ਵਧ ਸਕਦੀਆਂ ਨੇ।
ਇਸ ਵੇਲੇ ਨਿਊਜ਼ੀਲੈਂਡ ਵਿੱਚ diesel ਦੀ ਕੀਮਤ 3.80 ਨਿਊਜ਼ੀਲੈਂਡ ਡਾਲਰ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਸਰਕਾਰ ਪਹਿਲਾਂ ਹੀ fuel alert system ਲਾਗੂ ਕਰ ਚੁੱਕੀ ਹੈ।
ਉਧਰ Australia ਵਿੱਚ ਵੀ Reserve Bank ਨੇ ਚੇਤਾਵਨੀ ਦਿੱਤੀ ਹੈ ਕਿ Gulf region energy shock ਕਾਰਨ inflation ਅਤੇ unemployment ਦੋਵੇਂ ਵਧ ਸਕਦੇ ਨੇ। RBA ਮੁਤਾਬਕ Australia ਵਿੱਚ ਬੇਰੁਜ਼ਗਾਰੀ ਦਰ 4.7 ਫੀਸਦੀ ਤੱਕ ਪਹੁੰਚ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ Middle East conflict ਹੁਣ ਸਿਰਫ਼ ਜੰਗ ਦੀ ਖ਼ਬਰ ਨਹੀਂ ਰਹੀ…
ਇਹ Australia ਅਤੇ New Zealand ਵਰਗੇ ਦੇਸ਼ਾਂ ਵਿੱਚ jobs, fuel prices, groceries, tourism ਅਤੇ ਆਮ ਪਰਿਵਾਰਾਂ ਦੀ ਜ਼ਿੰਦਗੀ ਉੱਤੇ ਸਿੱਧਾ ਅਸਰ ਪਾਉਣ ਲੱਗ ਪਈ ਹੈ।
