NZ Post ਦੀ ਸੁਸਤ ਰਫ਼ਤਾਰ ’ਤੇ ਹੈਰਾਨੀ, Dunedin ’ਚ 60 ਸਾਲ ਬਾਅਦ ਪਹੁੰਚੀ ਚਿੱਠੀ, ਹੁਣ ਚਿੱਠੀ ਦੇ ਵਾਰਸਾਂ ਦੀ ਭਾਲ ਸ਼ੁਰੂ

Sea7 Nz Team
1 Min Read

ਆਕਲੈਂਡ : ਨਿਊਜ਼ੀਲੈਂਡ ਦੇ Dunedin ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਚਿੱਠੀ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਪੂਰੇ 60 ਸਾਲ ਦਾ ਸਮਾਂ ਲੈ ਗਈ। ਇਹ ਚਿੱਠੀ ਅਗਸਤ 1966 ਵਿੱਚ ਪੋਸਟ ਕੀਤੀ ਗਈ ਸੀ, ਜਿਸ ‘ਤੇ ਉਸ ਸਮੇਂ ਦੀਆਂ ਇਤਿਹਾਸਕ ‘ਹੈਲਥ ਸਟੈਂਪਸ’ ਲੱਗੀਆਂ ਹੋਈਆਂ ਹਨ। ਇਹ ਚਿੱਠੀ Mr E.H. Shepherd ਦੇ ਨਾਮ ’ਤੇ ਸੀ, ਪਰ ਇਹ ਹੁਣ Opoho ਇਲਾਕੇ ਦੇ ਮੌਜੂਦਾ ਨਿਵਾਸੀ Peter Gale ਨੂੰ ਮਿਲਿਆ ਹੈ।

ਦਿਲਚਸਪ ਗੱਲ ਇਹ ਹੈ ਕਿ ਜਿਸ ਪਤੇ ’ਤੇ ਇਹ ਚਿੱਠੀ ਪਹੁੰਚੀ ਹੈ, ਉੱਥੇ ਪੁਰਾਣਾ ਘਰ ਢਾਹ ਕੇ 1980 ਦੇ ਦਹਾਕੇ ਵਿੱਚ ਨਵਾਂ ਘਰ ਬਣਾਇਆ ਗਿਆ ਸੀ। Peter Gale ਨੇ ਦੱਸਿਆ ਕਿ ਉਹ NZ Post ਦੀ ਇਸ ਸੁਸਤ ਰਫ਼ਤਾਰ ਨੂੰ ਦੇਖ ਕੇ ਦੰਗ ਰਹਿ ਗਏ। ਇਹ ਚਿੱਠੀ ਅਜੇ ਵੀ ਬੰਦ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਉਸ ਦੌਰ ਦੇ ਸਿਹਤ ਕੈਂਪਾਂ ਨਾਲ ਸਬੰਧਤ ਹੈ। ਹੁਣ ਇਸ ਇਤਿਹਾਸਕ ਚਿੱਠੀ ਨੂੰ ਸਹੀ ਪਰਿਵਾਰ ਤੱਕ ਪਹੁੰਚਾਉਣ ਲਈ Mr Shepherd ਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Share This Article
Leave a Comment

Leave a Reply

Your email address will not be published. Required fields are marked *