ਆਕਲੈਂਡ : ਨਿਊਜ਼ੀਲੈਂਡ ਵਿੱਚ Domino’s Pizza ਦੀ ਇੱਕ Franchise ਨੂੰ ਵੱਡਾ ਝਟਕਾ ਲੱਗਿਆ ਹੈ। Immigration New Zealand ਨੇ Auckland ਦੇ Pukekohe ਅਤੇ Waikato ਦੇ Pokeno ਇਲਾਕਿਆਂ ਵਿੱਚ ਚੱਲ ਰਹੀਆਂ Domino’s stores ਨੂੰ 12 ਮਹੀਨੇ ਲਈ ਨਵੇਂ migrant workers ਰੱਖਣ ਤੋਂ ਰੋਕ ਦਿੱਤਾ ਹੈ।
ਅਧਿਕਾਰੀਆਂ ਮੁਤਾਬਕ GBN Trading LTD ਨਾਮ ਦੀ ਕੰਪਨੀ ਨੇ ਇੱਕ ਕਰਮਚਾਰੀ ਨੂੰ ਉਸ ਦੀ visa conditions ਦੇ ਉਲਟ ਕੰਮ ’ਤੇ ਲਾਇਆ। ਉਸ worker ਦੇ visa ’ਚ Auckland ਵਾਲੀ Domino’s store ਵਿੱਚ administration ਦਾ ਕੰਮ ਕਰਨ ਦੀ ਇਜਾਜ਼ਤ ਸੀ, ਪਰ ਜਾਂਚ ਦੌਰਾਨ ਉਹ Waikato ਦੇ Pokeno store ਵਿੱਚ ਕੰਮ ਕਰਦਾ ਮਿਲਿਆ।
Immigration New Zealand ਦੇ Investigation Manager Jason Perry ਨੇ ਕਿਹਾ ਕਿ employer ਨੂੰ visa ਦੀਆਂ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਸੀ, ਫਿਰ ਵੀ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ।
ਅਦਾਲਤ ਵੱਲੋਂ ਕੰਪਨੀ ’ਤੇ 3 ਹਜ਼ਾਰ ਨਿਊਜ਼ੀਲੈਂਡ ਡਾਲਰ ਦਾ ਜੁਰਮਾਨਾ ਅਤੇ 1500 ਡਾਲਰ prosecution costs ਵੀ ਲਗਾਈ ਗਈ ਹੈ। ਇਸ ਦੇ ਨਾਲ ਹੀ ਕੰਪਨੀ ਹੁਣ ਇੱਕ ਸਾਲ ਤੱਕ ਹੋਰ migrant workers hire ਨਹੀਂ ਕਰ ਸਕੇਗੀ।
Immigration New Zealand ਨੇ ਇਹ ਵੀ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ immigration infringement scheme ਤਹਿਤ 300 ਤੋਂ ਵੱਧ notices ਜਾਰੀ ਕੀਤੀਆਂ ਗਈਆਂ ਹਨ ਅਤੇ ਕੁੱਲ 10 ਲੱਖ ਨਿਊਜ਼ੀਲੈਂਡ ਡਾਲਰ ਤੋਂ ਵੱਧ penalties ਲਗ ਚੁੱਕੀਆਂ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਗੰਭੀਰ ਮਾਮਲਿਆਂ ਵਿੱਚ criminal charges ਵੀ ਲੱਗ ਸਕਦੇ ਹਨ।
