ਆਕਲੈਂਡ : ਨਿਊਜ਼ੀਲੈਂਡ ਸਰਕਾਰ ਜਲਦ ਹੀ ਮਾਈਗਰੈਂਟਸ ਦੇ ਮਾਪਿਆਂ ਲਈ Parent Resident Visa ਦੇ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ। ਇਮੀਗਰੇਸ਼ਨ ਮੰਤਰੀ Erica Stanford ਦੇ ਬੁਲਾਰੇ ਅਨੁਸਾਰ, ਇਸ ਸਮੀਖਿਆ ਦਾ ਅੰਤਿਮ ਐਲਾਨ ਅਗਲੇ ਮਹੀਨੇ ਦੇ ਅੰਤ ਤੱਕ ਹੋਣ ਦੀ ਉਮੀਦ ਹੈ।
ਮੁੱਖ ਬਦਲਾਅ ballot system (ਲੱਕੀ ਡਰਾਅ) ਨਾਲ ਸਬੰਧਤ ਹੋ ਸਕਦੇ ਹਨ। ਮੌਜੂਦਾ ਨਿਯਮਾਂ ਮੁਤਾਬਕ ਹਰ ਸਾਲ 2,500 ਵੀਜ਼ੇ ਦਿੱਤੇ ਜਾਂਦੇ ਹਨ, ਜਦੋਂ ਕਿ ਪਿਛਲੇ ਦੋ ਸਾਲਾਂ ਵਿੱਚ 12,000 ਤੋਂ ਵੱਧ ਲੋਕਾਂ ਨੇ Expression of Interest (EOI) ਦਾਖਲ ਕੀਤਾ ਹੈ। ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਪ੍ਰਵਾਸੀਆਂ ਦਾ ਮੰਨਣਾ ਹੈ ਕਿ ਡਰਾਅ ਸਿਸਟਮ ਅਨਿਆਂਪੂਰਨ ਹੈ ਅਤੇ ਇਸ ਨੂੰ ਲਾਈਨ (queue) ਦੇ ਆਧਾਰ ’ਤੇ ਬਦਲਿਆ ਜਾਣਾ ਚਾਹੀਦਾ ਹੈ। Sophie Liu, ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਪਟੀਸ਼ਨ ਚਲਾਈ ਸੀ, ਅਨੁਸਾਰ ਇਸ ਨਾਲ ਨਿਯਮਾਂ ਵਿੱਚ ਪਾਰਦਰਸ਼ਤਾ ਆਵੇਗੀ।
ਇਸ ਤੋਂ ਇਲਾਵਾ, ਸਰਕਾਰ ਵਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ 5-ਸਾਲ ਦੇ Parent Boost Visitor Visa ਨੂੰ ਵੀ ਬਹੁਤ ਘੱਟ ਹੁੰਗਾਰਾ ਮਿਲਿਆ ਹੈ। ਮਹਿੰਗੇ health insurance premiums ਅਤੇ medical checks ਦੇ ਕਾਰਨ ਸਿਰਫ਼ 873 ਅਰਜ਼ੀਆਂ ਹੀ ਮਨਜ਼ੂਰ ਹੋਈਆਂ ਹਨ।
ਹੁਣ ਸਾਰੇ ਪ੍ਰਵਾਸੀਆਂ ਦੀਆਂ ਨਜ਼ਰਾਂ Immigration New Zealand ਵਲੋਂ ਆਉਣ ਵਾਲੇ ਨਵੇਂ ਨਿਯਮਾਂ ਅਤੇ ਐਲਾਨ ’ਤੇ ਟਿਕੀਆਂ ਹੋਈਆਂ ਹਨ।
