Four Square Thames ਅਤੇ ਇਸ ਦੇ ਮਾਲਕ ਜਸਵਿੰਦਰ ਸਿੰਘ ਨੂੰ ਮਾਈਗਰੈਂਟ ਵਰਕਰਜ਼ ਦੇ ਸ਼ੋਸ਼ਣ ਲਈ ਜੁਰਮਾਨਾ

Sea7 Nz Team
1 Min Read

Thames (New Zealand): ਨਿਊਜ਼ੀਲੈਂਡ ਦੇ Thames ਸਥਿਤ Four Square ਸੁਪਰਮਾਰਕੀਟ ਅਤੇ ਇਸ ਦੇ ਮਾਲਕ ਜਸਵਿੰਦਰ ਸਿੰਘ ਨੂੰ ਮਾਈਗਰੈਂਟ ਵਰਕਰਜ਼ ਤੋਂ ਨੌਕਰੀ ਦੇ ਬਦਲੇ ਪੈਸੇ ਲੈਣ ਦੇ ਦੋਸ਼ ਵਿੱਚ ਕੁੱਲ 44,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

Employment Relations Authority (ERA) ਅਨੁਸਾਰ, ਦੋ ਮਾਈਗਰੈਂਟ ਵਰਕਰਾਂ ਤੋਂ ਨਿਊਜ਼ੀਲੈਂਡ ’ਚ ਨੌਕਰੀ ਅਤੇ ਵੀਜ਼ਾ ਪ੍ਰਾਪਤ ਕਰਨ ਲਈ 60-60 ਹਜ਼ਾਰ ਡਾਲਰ ਲਏ ਗਏ ਸਨ। ਇਹ ਰਕਮ ਇੰਡੀਆ ’ਚ 7 ਅਲੱਗ-ਅਲੱਗ ਕਿਸ਼ਤਾਂ ਵਿੱਚ ਅਦਾ ਕੀਤੀ ਗਈ ਸੀ। ਦੋਵੇਂ ਵਰਕਰ 2023 ’ਚ Accredited Employer Work Visas ’ਤੇ ਆਏ ਸਨ।

ERA ਦੀ ਮੈਂਬਰ Helen van Druten ਨੇ ਦੱਸਿਆ ਕਿ ਕੰਪਨੀ A Dharni Enterprises Ltd ਨੇ ਵਰਕਰਾਂ ਤੋਂ ਲਏ ਪੈਸਿਆਂ ਦੀ ਵਰਤੋਂ ਉਨ੍ਹਾਂ ਦੀਆਂ ਹੀ ਤਨਖਾਹਾਂ ਦੇਣ ਲਈ ਕੀਤੀ, ਜੋ ਕਿ ਰੋਜ਼ਗਾਰ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ।

ਅਦਾਲਤ ਨੇ A Dharni Enterprises Ltd ’ਤੇ 32,000 ਡਾਲਰ ਅਤੇ ਜਸਵਿੰਦਰ ਸਿੰਘ ’ਤੇ 12,000 ਡਾਲਰ ਦਾ ਜੁਰਮਾਨਾ ਲਗਾਇਆ ਹੈ। ਸੁਣਵਾਈ ਤੋਂ ਪਹਿਲਾਂ ਵਰਕਰਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਗਏ ਸਨ, ਅਤੇ ਜੁਰਮਾਨੇ ਦੀ ਰਕਮ ਵਿੱਚੋਂ 1,000 ਡਾਲਰ ਹਰ ਪੀੜਤ ਵਰਕਰ ਨੂੰ ਦਿੱਤੇ ਜਾਣਗੇ। Labour Inspectorate ਅਨੁਸਾਰ, New Zealand ਵਿੱਚ ਅਜਿਹੇ ਸ਼ੋਸ਼ਣ ਲਈ ਕੋਈ ਥਾਂ ਨਹੀਂ ਹੈ।

Share This Article
Leave a Comment

Leave a Reply

Your email address will not be published. Required fields are marked *