38 ਲੱਖ ਰੁਪਏ ਦੇ ਵਿਵਾਦ ’ਚ ਉਲਝਿਆ ਪਠਾਨਕੋਟ ਦਾ ਜੋੜਾ, ਨੂੰਹ ’ਤੇ ਲੱਗੇ ਨਿਊਜ਼ੀਲੈਂਡ ਤੋਂ ਡੀਪੋਰਟ ਕਰਵਾਉਣ ਦੇ ਦੋਸ਼

Sea7 Nz Team
2 Min Read

ਪਠਾਨਕੋਟ ਦੇ ਪਟੇਲ ਚੌਕ ਦੇ ਰਹਿਣ ਵਾਲੇ ਦਿਨੇਸ਼ ਅਤੇ ਉਨ੍ਹਾਂ ਦੀ ਮਾਂ ਨੇ ਆਪਣੀ ਨੂੰਹ ਸਪਨਾ ’ਤੇ 38 ਲੱਖ ਰੁਪਏ ਹੜੱਪਣ, ਧੋਖਾਧੜੀ, ਅਤੇ ਨਿਊਜ਼ੀਲੈਂਡ ਤੋਂ ਡਿਪੋਰਟ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਦਿਨੇਸ਼ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਮਰਹੂਮ ਪਿਤਾ ਦੀ ਜਮ੍ਹਾਂ ਪੂੰਜੀ ਨਾਲ ਸਪਨਾ ਨੂੰ ਜੁਲਾਈ 2023 ’ਚ ਨਿਊਜ਼ੀਲੈਂਡ ਪੜ੍ਹਾਈ ਲਈ ਭੇਜਿਆ ਸੀ। ਦਿਨੇਸ਼ ਖ਼ੁਦ ਵੀ ਉਸ ਨਾਲ ਉਥੇ ਆਪਣੇ ਬੱਚੇ ਨਾਲ ਰਹਿ ਰਿਹਾ ਸੀ। ਦਿਨੇਸ਼ ਅਨੁਸਾਰ, ਉੱਥੇ ਪਹੁੰਚ ਕੇ ਸਪਨਾ ਦਾ ਰਵੱਈਆ ਬਦਲ ਗਿਆ ਅਤੇ ਉਸ ਨੇ ਝੂਠੇ ਕੇਸ ਦਰਜ ਕਰਵਾ ਕੇ ਉਸ ਦਾ ਵੀਜ਼ਾ ਰੱਦ ਕਰਵਾ ਦਿੱਤਾ।

ਦੂਜੇ ਪਾਸੇ, ਸਪਨਾ ਦੇ ਪਰਿਵਾਰ ਅਤੇ ਵਿਚੋਲੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਨੇਸ਼ ਕੋਈ ਕੰਮ ਨਹੀਂ ਕਰਦਾ ਸੀ ਅਤੇ ਪੂਰੇ ਪਰਿਵਾਰ ਦਾ ਖਰਚਾ ਸਪਨਾ ਦੀ ਕਮਾਈ ਨਾਲ ਚੱਲਦਾ ਸੀ। ਜਦੋਂ ਦਿਨੇਸ਼ ’ਤੇ ਕੰਮ ਕਰਨ ਦਾ ਦਬਾਅ ਪਾਇਆ ਗਿਆ, ਤਾਂ ਇਹ ਵਿਵਾਦ ਸ਼ੁਰੂ ਹੋਇਆ। ਸਪਨਾ ਦੇ ਪੱਖ ਨੇ ਦਾਅਵਾ ਕੀਤਾ ਕਿ ਤੰਗ-ਪ੍ਰੇਸ਼ਾਨ ਕਰਨ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਦੀ ਮਦਦ ਲੈਣੀ ਪਈ ਸੀ।

ਹੁਣ ਸਪਨਾ ਦਾ ਪਰਿਵਾਰ ਦਿਨੇਸ਼ ਖਿਲਾਫ NRI Cell ਅਤੇ Cyber Crime Department ’ਚ ਸ਼ਿਕਾਇਤ ਦਰਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਦਿਨੇਸ਼ ਨੇ 38 ਲੱਖ ਰੁਪਏ ਅਤੇ ਗਹਿਣੇ ਵਾਪਸ ਕਰਨ ਦੀ ਮੰਗ ਕੀਤੀ ਹੈ, ਜਦਕਿ ਦੂਜਾ ਪੱਖ ਕਾਨੂੰਨੀ ਆਹਮੋ-ਸਾਹਮਣੇ ਗੱਲ ਕਰਨ ਦੀ ਚੁਣੌਤੀ ਦੇ ਰਿਹਾ ਹੈ।

Share This Article
Leave a Comment

Leave a Reply

Your email address will not be published. Required fields are marked *