ਨਿਊਜ਼ੀਲੈਂਡ ’ਚ ਇਤਿਹਾਸਕ Crimes Amendment Bill ਪਾਸ, ਪੀੜਤਾਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਹੋਵੇਗੀ ਮਜ਼ਬੂਤ

Sea7 Nz Team
2 Min Read

ਵੈਲਿੰਗਟਨ : ਨਿਊਜ਼ੀਲੈਂਡ ਦੀ ਪਾਰਲੀਮੈਂਟ ’ਚ Crimes Amendment Bill ਦਾ ਤੀਜਾ ਪੜਾਅ ਪਾਸ ਹੋਣ ਤੋਂ ਬਾਅਦ ਅਪਰਾਧ ਨਾਲ ਨਜਿੱਠਣ ਲਈ ਕਈ ਮਹੱਤਵਪੂਰਨ ਬਦਲਾਅ ਲਾਗੂ ਹੋ ਗਏ ਹਨ। Justice Minister Paul Goldsmith ਨੇ ਦੱਸਿਆ ਕਿ ਇਸ ਨਵੇਂ ਕਾਨੂੰਨ ਦਾ ਮੁੱਖ ਮਕਸਦ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੈ।

ਇਸ ਬਿਲ ਅਧੀਨ ਮੁੱਖ ਤਬਦੀਲੀਆਂ ਹੇਠ ਲਿਖੇ ਅਨੁਸਾਰ ਹਨ:

  • ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਹੁਣ Paramedics, Firefighters, ਅਤੇ Prison Officers ’ਤੇ ਹਮਲਾ ਕਰਨ ’ਤੇ ਵੀ 3 ਤੋਂ 7 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
  • ਮੁੱਕਾ ਮਾਰਨ (One-punch attacks) ਲਈ ਸਖ਼ਤ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ। ਜੇਕਰ ਅਜਿਹੇ ਹਮਲੇ ਨਾਲ ਮੌਤ ਹੁੰਦੀ ਹੈ, ਤਾਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
  • ਦੁਕਾਨਾਂ ਤੋਂ 500 ਡਾਲਰ ਤੱਕ ਦੀ ਚੋਰੀ ’ਤੇ 500 ਡਾਲਰ ਦਾ ਜੁਰਮਾਨਾ ਹੋਵੇਗਾ। ਵੱਡੀਆਂ ਚੋਰੀਆਂ ਜਾਂ Aggravated Theft ਲਈ 7 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
  • ਹੁਣ ਆਮ ਨਾਗਰਿਕ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਕਿਸੇ ਅਪਰਾਧੀ ਨੂੰ ਹਿਰਾਸਤ ’ਚ ਲੈਣ ਲਈ Reasonable force ਦਾ ਇਸਤੇਮਾਲ ਕਰ ਸਕਦੇ ਹਨ।

ਇਸ ਕਾਨੂੰਨ ਦਾ ਜ਼ਿਆਦਾਤਰ ਹਿੱਸਾ ਇੱਕ ਹਫ਼ਤੇ ਦੇ ਅੰਦਰ ਲਾਗੂ ਹੋ ਜਾਵੇਗਾ।.ਇਹ ਸੁਧਾਰ Ministerial Advisory Group ਦੀਆਂ ਪ੍ਰਮੁੱਖ ਸਿਫ਼ਾਰਸ਼ਾਂ ਦੇ ਆਧਾਰ ’ਤੇ ਤਿਆਰ ਕੀਤੇ ਗਏ ਹਨ। Group ਦੇ ਸਾਬਕਾ ਚੇਅਰਮੈਨ ਸੰਨੀ ਕੌਸ਼ਲ ਨੇ ਇਸ ਨੂੰ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਇਹ ਸੁਧਾਰ ਨਿਆਂ ਪ੍ਰਣਾਲੀ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਜ਼ਰੂਰੀ ਸਨ। ਸੰਨੀ ਕੌਸ਼ਲ ਅਨੁਸਾਰ, Ministerial Advisory Group ਨੇ 18 ਮਹੀਨਿਆਂ ਦੌਰਾਨ Kaitaia ਤੋਂ Invercargill ਤੱਕ 40 ਤੋਂ ਵੱਧ ਸਲਾਹ-ਮਸ਼ਵਰਾ ਮੀਟਿੰਗਾਂ ਕੀਤੀਆਂ, ਜਿਸ ਵਿੱਚ ਦੁਕਾਨਦਾਰਾਂ, ਪੀੜਤਾਂ, New Zealand Police ਅਤੇ ਕਮਿਊਨਿਟੀ ਲੀਡਰਾਂ ਦੀ ਰਾਇ ਲਈ ਗਈ। ਇਸ ਵਿਆਪਕ ਮੁਹਿੰਮ ਤੋਂ 7 ਪ੍ਰਮੁੱਖ ਕਾਨੂੰਨੀ ਸੁਧਾਰ ਪੈਕੇਜ ਤਿਆਰ ਹੋਏ, ਜਿਨ੍ਹਾਂ ਵਿੱਚੋਂ Crimes Amendment Bill ਪਹਿਲਾ ਕਾਨੂੰਨ ਬਣ ਗਿਆ ਹੈ।

ਸੰਨੀ ਕੌਸ਼ਲ ਨੇ ਪ੍ਰਧਾਨ ਮੰਤਰੀ Christopher Luxon, Police Minister Mark Mitchell, Justice Minister Paul Goldsmith, ਅਤੇ Associate Justice Minister Nicole McKee ਦਾ ਇਨ੍ਹਾਂ ਇਤਿਹਾਸਕ ਸੁਧਾਰਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇਹ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਅਪਰਾਧ ਦੇ ਨਤੀਜੇ ਭੁਗਤਣੇ ਪੈਣਗੇ।

Share This Article
Leave a Comment

Leave a Reply

Your email address will not be published. Required fields are marked *