Middle East ’ਚ ਜੰਗ ਮੁੜ ਭਖੀ, Donald Trump ਨੇ Benjamin Netanyahu ਨੂੰ ਪਾਈ ਝਾੜ

Sea7 Nz Team
3 Min Read

Middle East ’ਚ ਜੰਗ ਮੁੜ ਭਖ ਗਈ ਹੈ। Iran ਵੱਲੋਂ ਸ਼ਾਂਤੀ ਗੱਲਬਾਤ ਤੋਂ ਪਿੱਛੇ ਹਟਣ ਤੋਂ ਬਾਅਦ, US ਰਾਸ਼ਟਰਪਤੀ Donald Trump ਨੇ Israel ਦੇ ਪ੍ਰਧਾਨ ਮੰਤਰੀ Benjamin Netanyahu ਨੂੰ ਇੱਕ ਫ਼ੋਨ ਕਾਲ ਦੌਰਾਨ ਸਖ਼ਤ ਲਹਿਜੇ ਵਿੱਚ ਫਿਟਕਾਰ ਲਗਾਈ ਹੈ। ਸੂਤਰਾਂ ਮੁਤਾਬਕ, Donald Trump ਨੇ Benjamin Netanyahu ਦੀਆਂ ਜੰਗੀ ਨੀਤੀਆਂ ‘ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਹਮਲਿਆਂ ਕਾਰਨ ਪੂਰੀ ਦੁਨੀਆ ਵਿੱਚ Israel ਦਾ ਵਿਰੋਧ ਹੋ ਰਿਹਾ ਹੈ।

ਇਸ ਤਿੱਖੀ ਗੱਲਬਾਤ ਤੋਂ ਬਾਅਦ, Israel ਨੇ Donald Trump ਦੇ ਕਹਿਣ ‘ਤੇ Lebanon ਵਿੱਚ ਕੀਤੇ ਜਾਣ ਵਾਲੇ ਆਪਣੇ ਹਵਾਈ ਹਮਲੇ ਫਿਲਹਾਲ ਰੱਦ ਕਰ ਦਿੱਤੇ ਹਨ। Donald Trump ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ Hezbollah ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ ਹੈ, ਜਿੱਥੇ ਦੋਵੇਂ ਪੱਖ ਲੜਾਈ ਨੂੰ ਘਟਾਉਣ ਅਤੇ ਗੋਲੀਬਾਰੀ ਰੋਕਣ ਲਈ ਸਹਿਮਤ ਹੋਏ ਹਨ।

ਇਸ ਤੋਂ ਪਹਿਲਾਂ, Iran ਨੇ ਇਹ ਸ਼ਰਤ ਰੱਖੀ ਸੀ ਕਿ ਉਹ ਸ਼ਾਂਤੀ ਵਾਰਤਾ ਵਿੱਚ ਉਦੋਂ ਹੀ ਪਰਤੇਗਾ ਜੇਕਰ Israel, Lebanon ਅਤੇ Gaza ਵਿੱਚ ਆਪਣੀ ਫੌਜੀ ਕਾਰਵਾਈ ਪੂਰੀ ਤਰ੍ਹਾਂ ਬੰਦ ਕਰੇਗਾ। US ਪ੍ਰਸ਼ਾਸਨ ਨੂੰ ਉਮੀਦ ਹੈ ਕਿ ਆਉਣ ਵਾਲੇ ਹਫ਼ਤੇ ਵਿੱਚ Iran ਨਾਲ ਜੰਗਬੰਦੀ ਵਧਾਉਣ ਅਤੇ Strait of Hormuz ਨੂੰ ਮੁੜ ਖੋਲ੍ਹਣ ਸਬੰਧੀ ਕੋਈ ਵੱਡਾ ਸਮਝੌਤਾ ਹੋ ਸਕਦਾ ਹੈ।

ਇਸ ਤਣਾਅ ਦੇ ਚਲਦਿਆਂ ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ Tehran ਨੇ Washington ਨਾਲ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਮੁਲਤਵੀ ਕਰ ਦਿੱਤਾ ਸੀ। ਹਾਲਾਂਕਿ Trump ਨੇ ਅਜਿਹਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਗੱਲਬਾਤ ਪੂਰੀ ਰਫ਼ਤਾਰ ਨਾਲ ਜਾਰੀ ਹੈ। Iran ਦੇ Revolutionary Guards ਨੇ Strait of Hormuz ਨੂੰ ਬਲਾਕ ਕਰਨ ਅਤੇ ਨਵੇਂ ਮੋਰਚੇ ਖੋਲ੍ਹਣ ਦੀ ਚੇਤਾਵਨੀ ਦਿੱਤੀ ਸੀ। ਦਰਅਸਲ US ਫੌਜ ਨੇ ਕਿਹਾ ਸੀ ਕਿ ਉਨ੍ਹਾਂ ਨੇ ਵੀਕੈਂਡ ਦੌਰਾਨ Strait of Hormuz ਦੇ ਨੇੜੇ Iranian ਰਡਾਰ ਅਤੇ ਡਰੋਨ ਟਿਕਾਣਿਆਂ ‘ਤੇ ਹਮਲਾ ਕੀਤਾ, ਜਿਸ ਦੇ ਜਵਾਬ ਵਿੱਚ Iran ਨੇ Kuwait ਵਿੱਚ ਅਮਰੀਕੀ ਅੱਡਿਆਂ ’ਤੇ ਮਿਜ਼ਾਈਲਾਂ ਦਾਗੀਆਂ। Kuwait ਨੇ ਆਪਣੇ ਹਵਾਈ ਖੇਤਰ ਵਿੱਚ ਆਏ ਕਈ ‘ਦੁਸ਼ਮਣ’ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ।

ਮਿਡਲ ਈਸਟ ਵਿੱਚ ਵਧਦੇ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Oil prices) ਦੀਆਂ ਕੀਮਤਾਂ ਵਿੱਚ 7% ਦਾ ਵੱਡਾ ਉਛਾਲ ਆਇਆ ਹੈ। ਸੰਯੁਕਤ ਰਾਸ਼ਟਰ (UN) ਦੇ ਮੁਖੀ Antonio Guterres ਨੇ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।

Share This Article
Leave a Comment

Leave a Reply

Your email address will not be published. Required fields are marked *