ਆਕਲੈਂਡ : Fifa World Cup ’ਚ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੀ ਅਫ਼ਰੀਕੀ ਦੇਸ਼ Cape Verde ਦੀ ਟੀਮ ਦੇ ਕਪਤਾਨ Ryan Mendes ’ਤੇ Auckland ਦੇ ਇੱਕ ਹੋਟਲ ਵਿੱਚ Rape ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ, ਜਿਸ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ, ਇਹ ਕਥਿਤ ਘਟਨਾ ਮਾਰਚ ਮਹੀਨੇ ਵਿੱਚ ਖੇਡੇ ਗਏ Fifa Series ਟੂਰਨਾਮੈਂਟ ਦੌਰਾਨ ਵਾਪਰੀ ਸੀ। ਪੀੜਤ ਮਹਿਲਾ Fifa ਵੱਲੋਂ ਨਿਯੁਕਤ ਕੀਤੀ ਗਈ ਇੱਕ ਟੀਮ ਸਪੋਰਟ ਵਰਕਰ ਵਜੋਂ ਕੰਮ ਕਰ ਰਹੀ ਸੀ। ਇਲਜ਼ਾਮ ਹੈ ਕਿ ਇਸੇ ਸਾਲ 27 ਮਾਰਚ ਨੂੰ Eden Park ਵਿੱਚ Chile ਵਿਰੁੱਧ ਮੈਚ ਖੇਡਣ ਤੋਂ ਕੁਝ ਘੰਟਿਆਂ ਬਾਅਦ, downtown Auckland ਦੇ ਹੋਟਲ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
36 ਸਾਲ ਦੇ Ryan Mendes, ਜੋ ਕਿ Cape Verde ਦੇ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਹਨ, ਇਸ ਵੇਲੇ ਵਰਲਡ ਕੱਪ ਵਿੱਚ ਆਪਣੀ ਟੀਮ ਦੀ ਅਗਵਾਈ ਕਰ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਟੀਮ ਦਾ ਮੁਕਾਬਲਾ Argentina ਨਾਲ ਹੋਣਾ ਹੈ।
New Zealand ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਉਨ੍ਹਾਂ ਨੂੰ ਹੋਟਲ ਦੀ CCTV ਫੁਟੇਜ ਵੀ ਮਿਲੀ ਹੈ। ਦੂਜੇ ਪਾਸੇ, Cape Verde ਫੁੱਟਬਾਲ ਫੈਡਰੇਸ਼ਨ ਅਤੇ Fifa ਨੇ ਇਸ ਮਾਮਲੇ ’ਤੇ ਫਿਲਹਾਲ ਕੋਈ ਵੀ ਵੱਡੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
