ਵੈਲਿੰਗਟਨ: OECD ਦੀ ਤਾਜ਼ਾ Employment Outlook ਖੋਜ ਮੁਤਾਬਕ, ਪਿਛਲੇ ਪੰਜ ਸਾਲਾਂ ਵਿੱਚ ਮਹਿੰਗਾਈ (Inflation) ਨੂੰ ਐਡਜਸਟ ਕਰਨ ਤੋਂ ਬਾਅਦ ਨਿਊਜ਼ੀਲੈਂਡ ’ਚ ਵੇਜ ਗ੍ਰੋਥ ਦੁਨੀਆ ਦੇ ਕਿਸੇ ਵੀ OECD ਦੇਸ਼ ਨਾਲੋਂ ਸਭ ਤੋਂ ਖਰਾਬ ਰਹੀ ਹੈ। ਰਿਪੋਰਟ ਮੁਤਾਬਕ, Real wages ਦੇ ਮਾਮਲੇ ’ਚ ਨਿਊਜ਼ੀਲੈਂਡ ਦੇ ਲੋਕਾਂ ਦੀ ਕਮਾਈ 2021 ਦੇ ਮੁਕਾਬਲੇ 6.4 ਫੀਸਦੀ ਹੇਠਾਂ ਆਈ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋਵੇਂ ਹੀ ਅਜਿਹੇ ਦੇਸ਼ ਹਨ ਜਿੱਥੇ ਵੇਜਿਜ਼ ਅਜੇ ਵੀ Cost-of-living crisis ਦੇ ਸਭ ਤੋਂ ਹੇਠਲੇ ਪੱਧਰ ਦੇ ਨੇੜੇ ਹਨ।
Infometrics ਦੇ ਚੀਫ ਫੋਰਕਾਸਟਰ Gareth Kiernan ਨੇ ਦੱਸਿਆ ਕਿ ਇਹ ਅੰਕੜੇ ਲੇਬਰ ਕਾਸਟ ਇੰਡੈਕਸ (LCI) ’ਤੇ ਅਧਾਰਤ ਹਨ। ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ਦੀ ਮੁੱਖ ਸਮੱਸਿਆ Low productivity ਹੈ, ਜਿਸ ਕਾਰਨ ਅਸਲ ਆਮਦਨ ਘਟ ਰਹੀ ਹੈ ਅਤੇ ਹਰ ਚੀਜ਼ ਮਹਿੰਗੀ ਲੱਗ ਰਹੀ ਹੈ। ਦੂਜੇ ਪਾਸੇ, Westpac ਦੇ ਸੀਨੀਅਰ ਇਕਨਾਮਿਸਟ Michael Gordon ਦਾ ਕਹਿਣਾ ਹੈ ਕਿ ਜੇਕਰ Annual wages ਦੇ ਡੇਟਾ ਨੂੰ ਦੇਖਿਆ ਜਾਵੇ ਤਾਂ ਪਿਛਲੇ ਪੰਜ ਸਾਲਾਂ ’ਚ ਨਿਊਜ਼ੀਲੈਂਡ ਦੀਆਂ ਵੇਜਿਜ਼ 2.6 ਫੀਸਦੀ ਵਧੀਆਂ ਹਨ, ਜੋ ਕਿ OECD ਦੇ 3 ਫੀਸਦੀ ਦੇ ਔਸਤ ਮੁਕਾਬਲੇ ਥੋੜ੍ਹੀ ਨਿਰਾਸ਼ਾਜਨਕ ਜ਼ਰੂਰ ਹੈ, ਪਰ ਹਾਲਾਤ ਇੰਨੇ ਵੀ ਖਰਾਬ ਨਹੀਂ ਹਨ।
