ਨਿਊਜ਼ੀਲੈਂਡ: 1 ਜੁਲਾਈ ਤੋਂ ਤੁਹਾਡੀ ਜੇਬ ‘ਤੇ ਪਵੇਗਾ ਅਸਰ, ਹੋਣ ਜਾ ਰਹੇ ਨੇ ਇਹ ਅਹਿਮ ਬਦਲਾਅ

Sea7 Nz Team
3 Min Read

ਆਕਲੈਂਡ : ਨਿਊਜ਼ੀਲੈਂਡ ’ਚ 1 ਜੁਲਾਈ (ਬੁੱਧਵਾਰ) ਤੋਂ ਕਈ ਅਜਿਹੇ ਵਿੱਤੀ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜੋ ਆਮ ਲੋਕਾਂ ਦੇ ਘਰੇਲੂ ਬਜਟ ’ਤੇ ਸਿੱਧਾ ਅਸਰ ਪਾਉਣਗੇ। ਹਾਲਾਂਕਿ ਇਹ ਬਦਲਾਅ ਬੀਤੀ 1 ਅਪ੍ਰੈਲ ਨੂੰ ਹੋਏ ਬਦਲਾਅ (ਜਿਵੇਂ ਕਿ KiwiSaver, ਬੈਨੀਫਿਟ ਰੇਟ ਅਤੇ ਮਿਨੀਮਮ ਵੇਜ) ਜਿੰਨੇ ਵੱਡੇ ਨਹੀਂ ਹਨ, ਫਿਰ ਵੀ ਕਈ ਖੇਤਰਾਂ ਵਿੱਚ ਫੇਰਬਦਲ ਦੇਖਣ ਨੂੰ ਮਿਲੇਗਾ।

ਆਓ ਜਾਣਦੇ ਹਾਂ 1 ਜੁਲਾਈ ਤੋਂ ਹੋਣ ਵਾਲੇ ਮੁੱਖ ਬਦਲਾਅ:

NZ Post ਦੀਆਂ ਕੀਮਤਾਂ ਵਿੱਚ ਵਾਧਾ

1 ਜੁਲਾਈ ਤੋਂ ਦੇਸ਼ ਦੇ ਸਾਰੇ ਡੋਮੈਸਟਿਕ ਕੋਰੀਅਰ ਅਤੇ ਐਕਸਪ੍ਰੈਸ ਉਤਪਾਦਾਂ ਤੇ ਸੇਵਾਵਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਇੱਕ ਸਾਧਾਰਨ (Medium-sized) ਚਿੱਠੀ ਭੇਜਣ ਦੀ ਕੀਮਤ 70 ਸੈਂਟ ਵਧ ਕੇ ਹੁਣ 3.60 ਡਾਲਰ ਹੋ ਜਾਵੇਗੀ। ਵੱਡੀ ਚਿੱਠੀ (Large letter) ਪੋਸਟ ਕਰਨ ਦਾ ਖਰਚਾ ਹੁਣ 4.90 ਡਾਲਰ ਹੋਵੇਗਾ। ਸਾਲ 2004 ਵਿੱਚ ਇੱਕ ਸਟੈਂਡਰਡ ਚਿੱਠੀ ਦੀ ਕੀਮਤ ਸਿਰਫ 45 ਸੈਂਟ ਸੀ।

ACC ਮੁਆਵਜ਼ੇ ਵਿੱਚ ਵਾਧਾ

ਜਿਹੜੇ ਲੋਕ ਪਿਛਲੇ 26 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਹਫ਼ਤਾਵਾਰੀ ACC ਮੁਆਵਜ਼ਾ (Weekly Compensation) ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਦੇ ਭੁਗਤਾਨ ਵਿੱਚ 1.97% ਦਾ ਵਾਧਾ ਕੀਤਾ ਜਾਵੇਗਾ। ਟੈਕਸ ਕੱਟਣ ਤੋਂ ਪਹਿਲਾਂ ਹਫ਼ਤਾਵਾਰੀ ਮੁਆਵਜ਼ੇ ਦੀ ਵੱਧ ਤੋਂ ਵੱਧ ਦਰ ਹੁਣ 2466.20 ਡਾਲਰ ਹੋਵੇਗੀ।

ਪੇਡ ਪੇਰੈਂਟਲ ਲੀਵ

ਨਵੇਂ ਮਾਪਿਆਂ ਲਈ ਰਾਹਤ ਦੀ ਖ਼ਬਰ ਹੈ। ਪੇਡ ਪੇਰੈਂਟਲ ਲੀਵ ਲਈ ਯੋਗ ਲੋਕਾਂ ਨੂੰ ਹੁਣ ਹਰ ਹਫ਼ਤੇ ਥੋੜ੍ਹੀ ਵੱਧ ਰਕਮ ਮਿਲੇਗੀ। ਵੱਧ ਤੋਂ ਵੱਧ ਹਫ਼ਤਾਵਾਰੀ ਰੇਟ 788.66 ਡਾਲਰ ਤੋਂ ਵਧ ਕੇ 811.05 ਡਾਲਰ (ਟੈਕਸ ਤੋਂ ਪਹਿਲਾਂ) ਹੋ ਜਾਵੇਗੀ। Self-employed ਲੋਕਾਂ ਲਈ ਘੱਟੋ-ਘੱਟ ਰੇਟ 235 ਡਾਲਰ ਤੋਂ ਵਧ ਕੇ 239.50 ਡਾਲਰ ਕੀਤੀ ਜਾ ਰਹੀ ਹੈ।

ਇੰਸ਼ੋਰੈਂਸ ਦੇ ਨਿਯਮਾਂ ਅਤੇ ਲੇਵੀ ਵਿੱਚ ਬਦਲਾਅ

Fire and Emergency NZ ਲੇਵੀ ਵਿੱਚ ਵੀ ਬਦਲਾਅ ਕੀਤੇ ਗਏ ਹਨ, ਜੋ 1 ਜੁਲਾਈ ਤੋਂ ਲਈਆਂ ਜਾਣ ਵਾਲੀਆਂ ਜਾਂ ਰੀਨਿਊ ਹੋਣ ਵਾਲੀਆਂ ਪਾਲਿਸੀਆਂ ‘ਤੇ ਲਾਗੂ ਹੋਣਗੇ।

  • ਵਹੀਕਲ ਮਾਲਕ : ਗੱਡੀਆਂ ਅਤੇ ਮੋਟਰਸਾਈਕਲ ਮਾਲਕਾਂ ਨੂੰ ਹੁਣ ਸਲਾਨਾ ਲੇਵੀ 25 ਡਾਲਰ ਦੇਣੀ ਪਵੇਗੀ (ਜੋ ਪਹਿਲਾਂ 9.53 ਡਾਲਰ ਸੀ)। ਇਹ ਉਨ੍ਹਾਂ ਲੋਕਾਂ ’ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਕੋਲ ਸਿਰਫ਼ Third-party insurance ਹੈ।
  • ਮਕਾਨ ਮਾਲਕ : ਘਰ ਦੀ ਇੰਸ਼ੋਰੈਂਸ (House Insurance) ’ਤੇ ਵੱਧ ਤੋਂ ਵੱਧ ਲੇਵੀ ਘਟਾ ਕੇ 107.40 ਡਾਲਰ ਕਰ ਦਿੱਤੀ ਗਈ ਹੈ, ਜੋ ਪਹਿਲਾਂ 119.50 ਡਾਲਰ ਸੀ।
  • ਸਮਾਨ ਦੀ ਇੰਸ਼ੋਰੈਂਸ : Contents policies ’ਤੇ ਵੱਧ ਤੋਂ ਵੱਧ ਚਾਰਜ ਘਟ ਕੇ 21.48 ਡਾਲਰ ਹੋ ਜਾਵੇਗਾ।

Sole Parents (ਸਿੰਗਲ ਮਾਪਿਆਂ) ਲਈ ਰੁਜ਼ਗਾਰ ਸਹਾਇਤਾ

ਸਰਕਾਰ ਵੱਲੋਂ ਇਕੱਲੇ ਰਹਿ ਰਹੇ ਮਾਪਿਆਂ (Sole Parents) ਨੂੰ ਨੌਕਰੀਆਂ ਲੱਭਣ ਵਿੱਚ ਮਦਦ ਕਰਨ ਲਈ ਜੁਲਾਈ ਤੋਂ ਜੂਨ 2028 ਤੱਕ $93 ਮਿਲੀਅਨ ਦਾ ਫੰਡ ਰੱਖਿਆ ਗਿਆ ਹੈ। ਇਸ ਦੇ ਤਹਿਤ ਬਿਹਤਰ ਕੇਸ ਮੈਨੇਜਮੈਂਟ, ਵਧੇਰੇ Flexi-wage ਫੰਡਿੰਗ, ਅਤੇ ਕੰਮ ਦੇ ਸਹੀ ਮੌਕੇ ਪ੍ਰਦਾਨ ਕਰਨ ਵਾਲੇ ਪ੍ਰੋਗਰਾਮ ਚਲਾਏ ਜਾਣਗੇ।

 

Share This Article
Leave a Comment

Leave a Reply

Your email address will not be published. Required fields are marked *