ਵੈਲਿੰਗਟਨ : ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਛੁੱਟੀਆਂ ਦੇ ਸਿਸਟਮ (Employment Leave Bill) ਵਿੱਚ ਵੱਡੇ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ACT Party ਵੱਲੋਂ ਪੇਸ਼ ਕੀਤਾ ਗਿਆ ਇਹ ਨਵਾਂ ਬਿੱਲ ਹੁਣ ਕਾਨੂੰਨ ਬਣ ਗਿਆ ਹੈ, ਜੋ Holidays Act 2003 ਦੀ ਜਗ੍ਹਾ ਲਵੇਗਾ। Annual Leave ਅਤੇ Sick Leave ਹੁਣ ਕੰਮ ਦੇ ਪਹਿਲੇ ਹੀ ਦਿਨ ਤੋਂ ਘੰਟਿਆਂ ਅਨੁਸਾਰ ਜੁੜਨਾ ਸ਼ੁਰੂ ਹੋ ਜਾਵੇਗੀ। Sick Leave ਹੁਣ ਫਲੈਟ 10 ਦਿਨਾਂ ਦੀ ਬਜਾਏ ਕੰਮ ਕੀਤੇ ਘੰਟਿਆਂ ਦੇ ਅਨੁਪਾਤ (proportion) ਅਨੁਸਾਰ ਮਿਲੇਗੀ। ਵਰਕਰ ਹੁਣ ਹਰ ਸਾਲ ਆਪਣੀ Annual Leave ਦਾ 25% ਤੱਕ ਕੈਸ਼ (cash up) ਕਰਵਾ ਸਕਦੇ ਹਨ। Casual ਵਰਕਰਾਂ ਨੂੰ 12.5% Compensation ਮਿਲੇਗੀ ਅਤੇ ਨਾਲ ਹੀ Bereavement ਤੇ Family Violence Leave ਦੀ ਸੁਵਿਧਾ ਵੀ ਮਿਲੇਗੀ।
ਮੁੱਖ ਬਦਲਾਅ:
- ਪਹਿਲੇ ਦਿਨ ਤੋਂ ਛੁੱਟੀ: ਹੁਣ ਕਰਮਚਾਰੀਆਂ ਨੂੰ ਛੁੱਟੀਆਂ (Annual and Sick Leave) ਕੰਮ ਦੇ ਪਹਿਲੇ ਦਿਨ ਤੋਂ ਹੀ ਮਿਲਣਗੀਆਂ, ਜੋ ਕਿ ਕੰਮ ਕੀਤੇ ਘੰਟਿਆਂ (Hours worked) ਦੇ ਹਿਸਾਬ ਨਾਲ ਜੋੜੀਆਂ ਜਾਣਗੀਆਂ।
- Annual Leave Rate: ਸਾਲਾਨਾ ਛੁੱਟੀ 0.0769 ਘੰਟੇ ਪ੍ਰਤੀ ਘੰਟਾ ਕੰਮ ਦੇ ਹਿਸਾਬ ਨਾਲ ਬਣੇਗੀ।
- Sick Leave: ਬੀਮਾਰੀ ਦੀ ਛੁੱਟੀ 0.0385 ਘੰਟੇ ਪ੍ਰਤੀ ਘੰਟਾ ਕੰਮ ਅਨੁਸਾਰ ਮਿਲੇਗੀ, ਜਿਸ ਦੀ ਵੱਧ ਤੋਂ ਵੱਧ ਸੀਮਾ 160 ਘੰਟੇ ਹੋਵੇਗੀ।
- Cash Up System: ਕਰਮਚਾਰੀ ਹੁਣ ਹਰ ਸਾਲ ਆਪਣੀ Annual Leave Balance ਦਾ 25% ਹਿੱਸਾ ਕੈਸ਼ ਕਰਵਾ ਸਕਣਗੇ।
- Casual Workers: ਕੈਜ਼ੂਅਲ ਵਰਕਰਾਂ ਨੂੰ 12.5% Leave Compensation Payment ਮਿਲੇਗਾ, ਪਰ Annual ਜਾਂ Sick Leave ਨਹੀਂ ਮਿਲੇਗੀ।
ਇਹ ਨਵਾਂ ਨਿਯਮ ਤੁਰੰਤ ਲਾਗੂ ਨਹੀਂ ਹੋਵੇਗਾ। ਕੰਪਨੀਆਂ ਅਤੇ Payroll Providers ਨੂੰ ਆਪਣੇ ਸਿਸਟਮ ਅੱਪਡੇਟ ਕਰਨ ਲਈ 24 ਮਹੀਨਿਆਂ (2 ਸਾਲ) ਦਾ ਸਮਾਂ ਦਿੱਤਾ ਗਿਆ ਹੈ। Brooke van Velden ਅਨੁਸਾਰ ਇਸ ਨਾਲ ਨਿਯਮ ਸਰਲ ਹੋਣਗੇ, ਜਦਕਿ Labour ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ।
