ਨਿਊਜ਼ੀਲੈਂਡ ਦੀ ਪ੍ਰੋਪਰਟੀ ਮਾਰਕੀਟ ਪਿਛਲੇ 30 ਤੋਂ 40 ਸਾਲਾਂ ਦੇ ਸਭ ਤੋਂ ਲੰਬੇ ਅਤੇ ਡੂੰਘੇ ਮੰਦੀ ਦੇ ਦੌਰ ’ਚ ਫਸੀ

Sea7 Nz Team
1 Min Read

ਆਕਲੈਂਡ : ਨਿਊਜ਼ੀਲੈਂਡ ਦੀ ਪ੍ਰੋਪਰਟੀ ਮਾਰਕੀਟ ਪਿਛਲੇ 30 ਤੋਂ 40 ਸਾਲਾਂ ਦੇ ਸਭ ਤੋਂ ਲੰਬੇ ਅਤੇ ਗੰਭੀਰ ਮੰਦੀ (Downturn) ਦੇ ਦੌਰ ’ਚੋਂ ਲੰਘ ਰਹੀ ਹੈ। Cotality ਮੁਤਾਬਕ July ’ਚ ਘਰਾਂ ਦੀਆਂ ਕੀਮਤਾਂ ’ਚ 0.3% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਂ ਦੇਸ਼ ਵਿੱਚ National Median Value 804,303 ਡਾਲਰ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 0.07% ਘੱਟ ਹੈ।

Cotality ਦੇ Property economist Kelvin Davidson ਅਨੁਸਾਰ, ਇਸ ਮੰਦੀ ਦੇ ਬਾਵਜੂਦ First-home buyers ਬਜ਼ਾਰ ’ਚ ਵੱਡੀ ਭੂਮਿਕਾ ਨਿਭਾ ਰਹੇ ਹਨ, ਜਦਕਿ ਨਿਵੇਸ਼ਕ ਹਾਲੇ ਵੀ ਸਾਵਧਾਨੀ ਵਰਤ ਰਹੇ ਹਨ।

Regional ਅੰਕੜਿਆਂ ਦੀ ਗੱਲ ਕਰੀਏ ਤਾਂ Auckland (-0.6%), Tauranga (-0.7%), Wellington (-0.5%), ਅਤੇ Hamilton (-0.2%) ’ਚ ਕੀਮਤਾਂ ’ਚ ਗਿਰਾਵਟ ਦੇਖੀ ਗਈ ਹੈ। ਜਦਕਿ Dunedin ਅਤੇ Christchurch ’ਚ 0.2% ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।

Invercargill ਨੇ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ, ਜਿੱਥੇ 12 ਮਹੀਨਿਆਂ ’ਚ 8.2% ਦਾ ਵਾਧਾ ਹੋਇਆ ਹੈ ਅਤੇ ਔਸਤ ਕੀਮਤ 565,397 ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ।

ਅਗਾਮੀ Election, Tax Policy ਦੀ ਅਨਿਸ਼ਚਿਤਤਾ, ਵਧਦੇ ਚਾਰਜਿਜ਼ ਅਤੇ Interest rates ਕਾਰਨ Investors ਫ਼ਿਲਹਾਲ Wait and Watch ਦੀ ਸਥਿਤੀ ਵਿੱਚ ਹਨ। ਬਜ਼ਾਰ ਵਿੱਚ Listings ਜ਼ਿਆਦਾ ਹੋਣ ਕਾਰਨ Buyers ਕੋਲ ਕੀਮਤਾਂ ਤੈਅ ਕਰਨ ਦੀ ਤਾਕਤ ਹੈ, ਪਰ Vendors ਵੀ ਘੱਟ ਕੀਮਤ ’ਤੇ ਘਰ ਵੇਚਣ ਲਈ ਮਜ਼ਬੂਰ ਨਹੀਂ ਹਨ।

Share This Article
Leave a Comment

Leave a Reply

Your email address will not be published. Required fields are marked *