ਔਕਲੈਂਡ : ਨਿਊਜ਼ੀਲੈਂਡ ਸਰਕਾਰ ਵੱਲੋਂ ਅਕਤੂਬਰ ਮਹੀਨੇ ਤੋਂ ਦੇਸ਼ ਭਰ ’ਚ ਕਈ ਅਹਿਮ ਕਾਨੂੰਨੀ ਬਦਲਾਅ ਲਾਗੂ ਕੀਤੇ ਜਾ ਰਹੇ ਹਨ। ਇਨ੍ਹਾਂ ’ਚ ਸੜਕੀ ਆਵਾਜਾਈ ਦੇ ਨਿਯਮ, ਪਾਣੀ ’ਚ ਸੁਰੱਖਿਆ, ਸਿਹਤ ਸਹੂਲਤਾਂ ਅਤੇ ਇਮੀਗ੍ਰੇਸ਼ਨ ਨਿਯਮ ਸ਼ਾਮਲ ਹਨ।
ਸੜਕੀ ਨਿਯਮਾਂ ’ਚ ਤਬਦੀਲੀ (1 ਅਕਤੂਬਰ ਤੋਂ)
- Transport Minister Chris Bishop ਅਨੁਸਾਰ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਨਵੇਂ ਨਿਯਮ ਤੈਅ ਕੀਤੇ ਗਏ ਹਨ:
- ਡਰਾਈਵਰਾਂ ਨੂੰ ਸਾਈਕਲ ਸਵਾਰਾਂ ਅਤੇ ਘੋੜ-ਸਵਾਰਾਂ ਨੂੰ ਓਵਰਟੇਕ ਕਰਦੇ ਸਮੇਂ ਘੱਟੋ-ਘੱਟ 1.5 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ।
- 60 km/h ਜਾਂ ਇਸ ਤੋਂ ਘੱਟ ਗਤੀ ਸੀਮਾ ਵਾਲੀਆਂ ਸੜਕਾਂ ’ਤੇ ਬੱਸ ਸਟਾਪ ਤੋਂ ਨਿਕਲਣ ਵਾਲੀਆਂ ਬੱਸਾਂ ਨੂੰ ਰਸਤਾ (Give way) ਦੇਣਾ ਪਵੇਗਾ।
- 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਕਿਸੇ ਬਾਲਗ ਦੀ ਨਿਗਰਾਨੀ ਹੇਠ ਫੁੱਟਪਾਥ ’ਤੇ ਸਾਈਕਲ ਚਲਾ ਸਕਣਗੇ।
- E-scooters ਨੂੰ ਹੁਣ ਸਾਈਕਲ ਲੇਨਾਂ ਦੀ ਵਰਤੋਂ ਕਰਨ ਦੀ ਕਾਨੂੰਨੀ ਪ੍ਰਵਾਨਗੀ ਮਿਲ ਗਈ ਹੈ।
ਸਿਹਤ ਅਤੇ ਦਵਾਈਆਂ (1 ਅਕਤੂਬਰ ਤੋਂ)
- Pharmac ਵੱਲੋਂ ਕੋਲੈਸਟ੍ਰੋਲ ਘਟਾਉਣ ਵਾਲੀ ਦਵਾਈ Rosuvastatin ਦੀ ਪਹੁੰਚ ਨੂੰ ਆਸਾਨ ਕਰ ਦਿੱਤਾ ਗਿਆ ਹੈ। ਹੁਣ ਮਰੀਜ਼ ਬਿਨਾਂ ਕਿਸੇ ਵਿਸ਼ੇਸ਼ ਸ਼ਰਤਾਂ ਜਾਂ ਪੂਰਵ-ਮਨਜ਼ੂਰੀ ਤੋਂ ਇਸ ਦਵਾਈ ਨੂੰ ਪ੍ਰਾਪਤ ਕਰ ਸਕਣਗੇ।
ਵੀਜ਼ਾ ਪ੍ਰਕਿਰਿਆ ਆਨਲਾਈਨ (1 ਅਤੇ 5 ਅਕਤੂਬਰ ਤੋਂ)
- Immigration New Zealand ਵੱਲੋਂ ਕਾਗਜ਼ੀ ਕਾਰਵਾਈ ਖ਼ਤਮ ਕਰਦਿਆਂ Visitor ਅਤੇ Transit ਵੀਜ਼ਾ ਅਰਜ਼ੀਆਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਗਿਆ ਹੈ।
- ਇਸ ਤੋਂ ਇਲਾਵਾ 5 ਅਕਤੂਬਰ ਤੋਂ Parent Resident Visa ਲਈ ਚੋਣ ਪ੍ਰਕਿਰਿਆ ਬਦਲੀ ਜਾਵੇਗੀ, ਜਿਸ ਤਹਿਤ 90% ਅਰਜ਼ੀਆਂ ਮਿਤੀ ਅਨੁਸਾਰ ਅਤੇ 10% ਬੈਲਟ ਰਾਹੀਂ ਚੁਣੀਆਂ ਜਾਣਗੀਆਂ।
ਕਿਸ਼ਤੀਆਂ ਲਈ ਲਾਈਫ ਜੈਕਟ ਲਾਜ਼ਮੀ (9 ਅਕਤੂਬਰ ਤੋਂ)
- ਨਵੇਂ ਕਾਨੂੰਨ ਤਹਿਤ 6 ਮੀਟਰ ਤੱਕ ਦੀਆਂ ਮਨੋਰੰਜਕ ਕਿਸ਼ਤੀਆਂ ਦੇ ਚੱਲਦੇ ਸਮੇਂ ਹਰ ਵਿਅਕਤੀ ਲਈ Lifejacket ਪਹਿਨਣਾ ਲਾਜ਼ਮੀ ਹੋਵੇਗਾ। ਇਸ ਦੀ ਪੂਰੀ ਜ਼ਿੰਮੇਵਾਰੀ ਕਿਸ਼ਤੀ ਦੇ Skipper ਦੀ ਹੋਵੇਗੀ। Maritime NZ ਅਤੇ Coastguard ਅਨੁਸਾਰ ਇਸ ਕਦਮ ਨਾਲ ਹਰ ਸਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ।
