ਔਕਲੈਂਡ : Immigration New Zealand (INZ) ਨੇ ਵੀਜ਼ਾ ਐਪਲੀਕੈਂਟਸ ਲਈ ਅਹਿਮ ਐਲਾਨ ਕੀਤੇ ਹਨ, ਜਿਸ ਤਹਿਤ ਪੁਰਾਣੇ ਆਨਲਾਈਨ ਸਿਸਟਮ ’ਚ ਮੌਜੂਦ ਅਧੂਰੀਆਂ Visitor Visa ਅਰਜ਼ੀਆਂ ਨੂੰ ਹਮੇਸ਼ਾ ਲਈ ਡਿਲੀਟ ਕਰ ਦਿੱਤਾ ਜਾਵੇਗਾ। 24 ਸਤੰਬਰ 2026 ਤੋਂ, 20 Visitor Visa ਸ਼੍ਰੇਣੀਆਂ ਲਈ ਨਵੀਆਂ ਅਰਜ਼ੀਆਂ ਸਿਰਫ਼ ਨਵੇਂ Enhanced Immigration Online ਸਿਸਟਮ ਰਾਹੀਂ ਹੀ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਐਪਲੀਕੈਂਟਸ ਦੀਆਂ ਅਰਜ਼ੀਆਂ ਪੁਰਾਣੇ ਸਿਸਟਮ ਵਿੱਚ Draft ਵਜੋਂ ਪਈਆਂ ਹਨ, ਉਨ੍ਹਾਂ ਨੂੰ 8 ਅਕਤੂਬਰ 2026 ਤੱਕ ਆਪਣੀ ਐਪਲੀਕੇਸ਼ਨ ਮੁਕੰਮਲ ਕਰਨੀ ਪਵੇਗੀ, ਨਹੀਂ ਤਾਂ ਉਨ੍ਹਾਂ ਦਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਅਪਲਾਈ ਕਰਨਾ ਪਵੇਗਾ।
ਇਸ ਤੋਂ ਇਲਾਵਾ, ਨਿਊਜ਼ੀਲੈਂਡ ਨੇ Partnership-based Visas ਲਈ ਉਮਰ ਅਤੇ ਸਬੂਤਾਂ ਦੇ ਨਿਯਮਾਂ ’ਚ ਵੀ ਸਖ਼ਤ ਬਦਲਾਅ ਕੀਤਾ ਹੈ, ਜੋ ਕਿ 25 ਸਤੰਬਰ 2026 ਤੋਂ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਤਹਿਤ, Visa Applicant ਅਤੇ ਉਸ ਨੂੰ Support ਕਰਨ ਵਾਲੇ Partner, ਦੋਵਾਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜ਼ਮੀ ਹੈ। ਰਿਸ਼ਤੇ ਦੇ ਸਬੂਤ ਵੀ ਸਿਰਫ਼ ਉਹੀ ਮੰਨੇ ਜਾਣਗੇ ਜੋ ਦੋਵਾਂ ਦੇ 18 ਸਾਲ ਦੇ ਹੋਣ ਤੋਂ ਬਾਅਦ ਦੇ ਹੋਣਗੇ।
ਕਿਉਂਕਿ Residence Visa ਲਈ 12 ਮਹੀਨੇ ਇਕੱਠੇ ਰਹਿਣ ਦਾ ਸਬੂਤ ਚਾਹੀਦਾ ਹੁੰਦਾ ਹੈ, ਇਸ ਲਈ ਹੁਣ Couples ਨੂੰ Qualify ਕਰਨ ਲਈ ਆਮ ਤੌਰ ’ਤੇ 19 ਸਾਲ ਦਾ ਹੋਣਾ ਪਵੇਗਾ। ਇਹ ਬਦਲਾਅ 9 ਵੱਖ-ਵੱਖ Visa Categories ’ਤੇ ਲਾਗੂ ਹੋਵੇਗਾ।
INZ ਅਨੁਸਾਰ ਇਨ੍ਹਾਂ ਬਦਲਾਵਾਂ ਦਾ ਉਦੇਸ਼ ਵੀਜ਼ਾ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਬਣਾਉਣਾ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਇਨ੍ਹਾਂ ਤਰੀਕਾਂ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ Submit ਕਰ ਦਿੱਤੀਆਂ ਹਨ, ਉਨ੍ਹਾਂ ਨੂੰ ਕੋਈ Action ਲੈਣ ਜਾਂ ਘਬਰਾਉਣ ਦੀ ਲੋੜ ਨਹੀਂ ਹੈ।
