ਆਕਲੈਂਡ : ਨਿਊਜ਼ੀਲੈਂਡ ਵਿੱਚ ਹੋਮ ਲੋਨ ਲੈਣ ਵਾਲਿਆਂ ਲਈ ਇੱਕ ਵੱਡੀ ਖ਼ਬਰ ’ਚ Kiwibank ਅਤੇ TSB ਵੀ ਉਨ੍ਹਾਂ ਬੈਂਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮੋਰਗੇਜ (Home Loan) ਵਿਆਜ ਰੇਟ ਵਧਾਉਣ ਦਾ ਐਲਾਨ ਕੀਤਾ ਹੈ।
TSB ਨੇ ਛੇ ਮਹੀਨਿਆਂ ਤੋਂ ਲੈ ਕੇ ਤਿੰਨ ਸਾਲਾਂ ਦੇ ਫਿਕਸਡ ਲੈਂਡਿੰਗ ਟਰਮਜ਼ ਰੇਟ ਵਧਾ ਦਿੱਤੇ ਹਨ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਸਭ ਤੋਂ ਵੱਡਾ ਵਾਧਾ 2-ਸਾਲ ਦੇ ਟਰਮ ਵਿੱਚ ਕੀਤਾ ਗਿਆ ਹੈ, ਜਿਸ ਦਾ ਸਟੈਂਡਰਡ ਰੇਟ ਵਧ ਕੇ 6.29% ਅਤੇ ਸਪੈਸ਼ਲ ਰੇਟ 5.49% ਹੋ ਗਿਆ ਹੈ। ਇਸੇ ਤਰ੍ਹਾਂ 1-ਸਾਲ ਦਾ ਸਪੈਸ਼ਲ ਰੇਟ 4.99% ਤੱਕ ਪਹੁੰਚ ਗਿਆ ਹੈ।
ਦੂਜੇ ਪਾਸੇ, Kiwibank ਨੇ ਆਪਣੇ 1-ਸਾਲ ਦੇ ਫਿਕਸਡ ਸਪੈਸ਼ਲ ਰੇਟ ਨੂੰ 4.75% ਤੋਂ ਵਧਾ ਕੇ 4.95% ਕਰ ਦਿੱਤਾ ਹੈ, ਜਦਕਿ 2-ਸਾਲ ਦਾ ਰੇਟ ਵਧ ਕੇ 5.39% ਹੋ ਗਿਅਆ ਹੈ। ਜ਼ਿਕਰਯੋਗ ਹੈ ਕਿ ਬੈਂਕਾਂ ਦੇ ਇਹ ਸਪੈਸ਼ਲ ਰੇਟ ਪ੍ਰਾਪਤ ਕਰਨ ਲਈ ਕਸਟਮਰਜ਼ ਕੋਲ ਘੱਟੋ-ਘੱਟ 20% ਡਿਪਾਜ਼ਿਟ (Equity) ਹੋਣਾ ਲਾਜ਼ਮੀ ਹੈ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ANZ ਅਤੇ ASB ਨੇ ਵੀ ਆਪਣੇ ਵਿਆਜ ਰੇਟ ਵਿੱਚ ਇਜ਼ਾਫਾ ਕੀਤਾ ਸੀ। ASB ਦੇ ਅਧਿਕਾਰੀ Adam Boyd ਅਨੁਸਾਰ, ਗਲੋਬਲ ਮਾਰਕੀਟ ਅਤੇ Wholesale ਵਿਆਜ ਰੇਟ ਵਿੱਚ ਵਾਧੇ ਕਾਰਨ ਬੈਂਕਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ, ਜਿਸ ਦਾ ਸਿੱਧਾ ਅਸਰ ਡਿਪਾਜ਼ਿਟ ਅਤੇ ਲੈਂਡਿੰਗ ਰੇਟਾਂ ‘ਤੇ ਪੈ ਰਿਹਾ ਹੈ।
ਨਿਊਜ਼ੀਲੈਂਡ ਦੇ ਪ੍ਰਮੁੱਖ ਬੈਂਕਾਂ ਦੇ ਵਿਆਜ ਰੇਟ
| ਬੈਂਕ | ਛੇ ਮਹੀਨੇ | 1 ਸਾਲ | 2 ਸਾਲ | 3 ਸਾਲ | 4 ਸਾਲ | 5 ਸਾਲ |
|---|---|---|---|---|---|---|
| ANZ | 4.79% | 4.99% | 5.49% | 5.59% | NA | NA |
| ASB | 4.79% | 4.99% | 5.45% | 5.45% | 5.49% | 5.59% |
| Westpac | 4.69% | 4.99% | 5.45% | 5.35% | 5.39% | 5.49% |
| BNZ | 4.79% | 4.99% | 5.45% | 5.45% | 5.45% | 5.49% |
| Kiwibank | 4.75% | 4.95% | 5.39% | 5.49% | 5.59% | 5.69% |
