ਨਿਊਜ਼ੀਲੈਂਡ ’ਚ ਮੀਡੀਆ ਦੀ ਵਰਤੋਂ ਪੁਰਾਣੇ ਰੂਟੀਨ ਵੱਲ ਮੁੜੀ, ਕਈ ਸਾਲਾਂ ਬਾਅਦ Free-to-air TV ਦੇਖਣ ਵਾਲਿਆਂ ਦੀ ਗਿਣਤੀ ’ਚ ਵਾਧਾ ਦਰਜ

Sea7 Nz Team
2 Min Read

ਆਕਲੈਂਡ : NZ On Air ਦੀ ਤਾਜ਼ਾ ਰਿਪੋਰਟ Where Are The Audiences? 2026 ਮੁਤਾਬਕ, ਨਿਊਜ਼ੀਲੈਂਡ ਦੇ ਲੋਕਾਂ ਵਿੱਚ ਮੀਡੀਆ ਦੇਖਣ ਦੀਆਂ ਆਦਤਾਂ ਵਿੱਚ ਇੱਕ ਨਵਾਂ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਸਾਲਾਂ ਦੀ ਤੇਜ਼ੀ ਤੋਂ ਬਾਅਦ ਹੁਣ ਦਰਸ਼ਕਾਂ ਦੀ ਗਿਣਤੀ ਸਥਿਰ ਹੋ ਰਹੀ ਹੈ।

ਮਹਿੰਗਾਈ ਦੇ ਵੱਧਦੇ ਦਬਾਅ (cost-of-living pressures) ਕਾਰਨ ਲੋਕ ਪੈਸੇ ਬਚਾਉਣ ਲਈ paid streaming services ਛੱਡ ਕੇ local free platforms ਵੱਲ ਰੁਖ਼ ਕਰ ਰਹੇ ਹਨ। ਇਸ ਬਦਲਾਅ ਕਾਰਨ ਕਈ ਸਾਲਾਂ ਬਾਅਦ ਪਹਿਲੀ ਵਾਰ local linear TV ਦੀ ਵਰਤੋਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ Netflix, Amazon Prime, Disney+, ਅਤੇ Spotify ਵਰਗੇ ਗਲੋਬਲ ਪਲੇਟਫਾਰਮਾਂ ਦੇ ਦਰਸ਼ਕਾਂ ਦੀ ਗਿਣਤੀ ’ਚ ਗਿਰਾਵਟ ਆਈ ਹੈ।

ਰਿਪੋਰਟ ਦੇ ਅਨੁਸਾਰ, Total TV (linear TV ਅਤੇ local BVOD) 63% daily reach ਦੇ ਨਾਲ ਰੋਜ਼ਾਨਾ ਵਰਤੋਂ ਵਿੱਚ YouTube ਅਤੇ TikTok ਵਰਗੇ global video sharing platforms (62%) ਤੋਂ ਵੀ ਅੱਗੇ ਨਿਕਲ ਗਿਆ ਹੈ। ਇਸ ਤੋਂ ਇਲਾਵਾ, ਲੋਕਾਂ ਵਿੱਚ local content ਲਈ ਕਾਫ਼ੀ ਪਸੰਦ ਵੇਖੀ ਗਈ ਹੈ। 81% New Zealanders ਆਪਣੇ ਸਕ੍ਰੀਨਾਂ ’ਤੇ ਸਥਾਨਕ ਚਿਹਰੇ ਦੇਖਣਾ ਪਸੰਦ ਕਰਦੇ ਹਨ ਅਤੇ 37% ਲੋਕ ਖੁਦ local music ਲੱਭ ਕੇ ਸੁਣਦੇ ਹਨ।

NZ On Air ਦੇ Chief Executive Cameron Harland ਦਾ ਕਹਿਣਾ ਹੈ ਕਿ ਇਹ ਅੰਕੜੇ ਦਰਸ਼ਕਾਂ ਦੇ ਆਪਣੇ ਸਥਾਨਕ ਮੀਡੀਆ ਨਾਲ ਦੁਬਾਰਾ ਜੁੜਨ ਦਾ ਵੱਡਾ ਸੰਕੇਤ ਹਨ।

Share This Article
Leave a Comment

Leave a Reply

Your email address will not be published. Required fields are marked *