ਨਿਊਜ਼ੀਲੈਂਡ ਦੇ ਪ੍ਰਾਪਰਟੀ ਬਾਜ਼ਾਰ ’ਚ ਮੰਦੀ ਜਾਰੀ, ਹਜ਼ਾਰਾਂ ਲੋਕ ਘਾਟੇ ’ਚ ਵੇਚ ਰਹੇ ਹਨ ਆਪਣੇ ਘਰ

Sea7 Nz Team
1 Min Read

ਆਕਲੈਂਡ : Cotality ਦੀ ਤਾਜ਼ਾ ਰਿਪੋਰਟ ਅਨੁਸਾਰ, ਨਿਊਜ਼ੀਲੈਂਡ ’ਚ ਮਕਾਨ ਮਾਲਕਾਂ ਲਈ ਆਰਥਿਕ ਚੁਣੌਤੀਆਂ ਵਧ ਰਹੀਆਂ ਹਨ। ਚਾਲੂ ਸਾਲ ਦੀ ਦੂਜੀ ਤਿਮਾਹੀ ’ਚ ਲਗਭਗ 13.1% ਪ੍ਰਾਪਰਟੀਜ਼ ਨੂੰ ਆਪਣੀ ਅਸਲ ਖਰੀਦ ਕੀਮਤ ਨਾਲੋਂ ਘੱਟ ਮੁੱਲ ’ਤੇ ਵੇਚਿਆ ਗਿਆ। 2012 ਤੋਂ ਬਾਅਦ ਇਹ ਸਭ ਤੋਂ ਵੱਡਾ ਘਾਟਾ ਦਰਜ ਕੀਤਾ ਗਿਆ ਹੈ।

ਸਭ ਤੋਂ ਮਾੜੀ ਸਥਿਤੀ Auckland ’ਚ ਦੇਖਣ ਨੂੰ ਮਿਲੀ ਹੈ, ਜਿੱਥੇ 20.9% ਸੇਲ ਘਾਟੇ ’ਚ ਹੋਈਆਂ, ਜਦੋਂ ਕਿ Wellington ’ਚ ਇਹ ਅੰਕੜਾ 18.4% ਰਿਹਾ। Apartments ’ਤੇ ਇਸ ਮੰਦੀ ਦਾ ਸਭ ਤੋਂ ਵੱਧ ਅਸਰ ਪਿਆ ਹੈ, ਜਿਨ੍ਹਾਂ ’ਚੋਂ 45.4% ਘਾਟੇ ਨਾਲ ਵੇਚੇ ਗਏ ਹਨ। ਰਿਪੋਰਟ ਮੁਤਾਬਕ, ਮਕਾਨ ਮਾਲਕਾਂ ਨੂੰ ਔਸਤਨ 60,000 ਡਾਲਰ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਕੁੱਲ ਦੇਸ਼ ਵਿਆਪੀ ਘਾਟਾ 159 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।

Cotality ਦੇ ਮੁੱਖ ਅਰਥਸ਼ਾਸਤਰੀ Kelvin Davidson ਨੇ ਦੱਸਿਆ ਕਿ ਲਾਭ ਕਮਾਉਣ ਵਾਲੇ ਲੋਕਾਂ ਨੇ ਆਪਣੀ ਪ੍ਰਾਪਰਟੀ ਔਸਤਨ 10.4 years ਲਈ ਰੱਖੀ ਸੀ, ਜਦੋਂ ਕਿ ਘਾਟਾ ਝੱਲਣ ਵਾਲਿਆਂ ਦੀ ਔਸਤ ਮਿਆਦ 4.3 years ਰਹੀ। ਵਧ ਰਹੀਆਂ Mortgage rates ਅਤੇ ਆਰਥਿਕ ਅਨਿਸ਼ਚਿਤਤਾ ਕਰਕੇ ਫਿਲਹਾਲ ਰੀਅਲ ਅਸਟੇਟ ਮਾਰਕੀਟ ’ਚ ਜਲਦੀ ਸੁਧਾਰ ਹੋਣ ਦੀ ਉਮੀਦ ਘੱਟ ਹੈ, ਜਿਸ ਨਾਲ ਖਰੀਦਦਾਰਾਂ ਕੋਲ ਜ਼ਿਆਦਾ ਮਜ਼ਬੂਤ ਸਥਿਤੀ ਹੈ।

Share This Article
Leave a Comment

Leave a Reply

Your email address will not be published. Required fields are marked *