ਆਕਲੈਂਡ : ਨਿਊਜ਼ੀਲੈਂਡ ਦੀ Parliamentary Committee ਨੇ Immigration New Zealand (INZ) ਦੇ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਨਵੀਂਆਂ ਸ਼ਕਤੀਆਂ ’ਤੇ ਸਖ਼ਤ ਨਿਯਮ ਅਤੇ Safeguards ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਰਕਾਰ ਦੀ ਯੋਜਨਾ ਅਨੁਸਾਰ ਅਫਸਰਾਂ ਨੂੰ ਸ਼ੱਕੀ ਵਿਅਕਤੀਆਂ ਤੋਂ ID Document ਅਤੇ ਨਿੱਜੀ ਜਾਣਕਾਰੀ ਮੰਗਣ ਦਾ ਅਧਿਕਾਰ ਦਿੱਤਾ ਜਾਣਾ ਹੈ, ਜਿਸ ਨਾਲ Racial Profiling ਅਤੇ ਨਾਗਰਿਕ ਸੁਤੰਤਰਤਾਵਾਂ ਦੇ ਉਲੰਘਣ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਹਨ।
Education and Workforce Committee ਨੇ ਆਪਣੀ ਰਿਪੋਰਟ ’ਚ ਕਿਹਾ ਕਿ ਅਜਿਹੀਆਂ ਸ਼ਕਤੀਆਂ ਦੀ ਵਰਤੋਂ ਤੋਂ ਪਹਿਲਾਂ ਅਫਸਰਾਂ ਲਈ ਇਹ ਦੱਸਣਾ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਅਧਾਰ ’ਤੇ ਸ਼ੱਕ ਹੈ। ਇਸ ਤੋਂ ਇਲਾਵਾ, ਹਰ ਘਟਨਾ ਦਾ ਲਿਖਤੀ ਰਿਕਾਰਡ ਰੱਖਣਾ ਅਤੇ ਹਰ ਸਾਲ Annual Report ’ਚ ਇਹ ਜਾਣਕਾਰੀ ਜਨਤਕ ਕਰਨਾ ਜ਼ਰੂਰੀ ਹੋਵੇਗਾ ਕਿ ਇਨ੍ਹਾਂ ਸ਼ਕਤੀਆਂ ਦਾ ਇਸਤੇਮਾਲ ਕਿਸ ਉਮਰ, ਲਿੰਗ ਅਤੇ Nationality ਦੇ ਲੋਕਾਂ ’ਤੇ ਕੀਤਾ ਗਿਆ।
Alastair McClymont ਵਰਗੇ Immigration Lawyers ਅਤੇ ਗ੍ਰੀਨ-ਲੇਬਰ ਪਾਰਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਦਿੱਖ, Accent, ਜਾਂ ਨਸਲ ਦੇ ਅਧਾਰ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। Labour Party ਦਾ ਮੰਨਣਾ ਹੈ ਕਿ ਇਹ ਕਦਮ New Zealand Bill of Rights Act ਦੇ ਖਿਲਾਫ ਹੋ ਸਕਦਾ ਹੈ। ਇਹ Immigration (Enhanced Risk Management) Amendment Bill ਹਾਲੇ ਸੰਸਦ ’ਚ ਵਿਚਾਰ ਅਧੀਨ ਹੈ।
