ਆਕਲੈਂਡ : Statistics New Zealand ਦੇ ਤਾਜ਼ਾ Selected Price Indexes (SPI) ਅੰਕੜਿਆਂ ਮੁਤਾਬਕ, ਜੁਲਾਈ ਮਹੀਨੇ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲੋਕਾਂ ਨੂੰ ਰਾਹਤ ਮਿਲੀ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਪੈਟਰੋਲ 5.7% ਅਤੇ ਡੀਜ਼ਲ 12.1% ਸਸਤਾ ਹੋਇਆ ਹੈ। Statistics NZ ਦੀ ਬੁਲਾਰਾ Nicola Growden ਨੇ ਦੱਸਿਆ ਕਿ ਲਗਾਤਾਰ ਤੀਜੇ ਮਹੀਨੇ fuel prices ’ਚ ਗਿਰਾਵਟ ਆਈ ਹੈ। ਹਾਲਾਂਕਿ, ਸਾਲਾਨਾ ਆਧਾਰ ’ਤੇ ਇਹ ਅਜੇ ਵੀ ਮਹਿੰਗਾ ਹੈ।
ਦੂਜੇ ਪਾਸੇ, ਮੁਸਾਫ਼ਰਾਂ ਲਈ ਹਵਾਈ ਸਫ਼ਰ ਕਾਫ਼ੀ ਮਹਿੰਗਾ ਹੋ ਗਿਆ ਹੈ। Domestic airfares ’ਚ 20.7% ਦਾ ਵੱਡਾ ਉਛਾਲ ਆਇਆ ਹੈ, ਜੋ ਕਿ 2015 ਤੋਂ ਬਾਅਦ ਜੁਲਾਈ ਮਹੀਨੇ ਦਾ ਸਭ ਤੋਂ ਵੱਡਾ ਵਾਧਾ ਹੈ। International airfares ’ਚ ਵੀ 10.9% ਦਾ ਵਾਧਾ ਦਰਜ ਕੀਤਾ ਗਿਆ ਹੈ।
ਖਾਣ-ਪੀਣ ਦੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਸਾਲਾਨਾ ਆਧਾਰ ’ਤੇ ਇਸ ’ਚ ਸਿਰਫ਼ 1.9% ਦਾ ਵਾਧਾ ਹੋਇਆ ਹੈ, ਜੋ ਕਿ ਦਸੰਬਰ 2024 ਤੋਂ ਬਾਅਦ ਸਭ ਤੋਂ ਘੱਟ ਹੈ। ਭੋਜਨ ਦੀਆਂ ਕੀਮਤਾਂ ’ਚ ਮਹੀਨਾਵਾਰ ਮਾਮੂਲੀ 0.1% ਵਾਧਾ ਹੋਇਆ ਹੈ, ਜਦਕਿ ਮੀਟਰ, ਪੋਲਟਰੀ ਅਤੇ ਮੱਛੀ ਗਰੁੱਪ ਦੀਆਂ ਕੀਮਤਾਂ 1.4% ਘਟੀਆਂ ਹਨ, ਜੋ ਕਿ ਪੰਜ ਸਾਲਾਂ ’ਚ ਸਭ ਤੋਂ ਵੱਡੀ ਗਿਰਾਵਟ ਹੈ।
ਆਰਥਿਕ ਮੋਰਚੇ ’ਤੇ, ਮਹਿੰਗਾਈ (inflation) ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ (RBNZ) ਨੇ Official Cash Rate (OCR) ਨੂੰ 2.25% ਤੋਂ ਵਧਾ ਕੇ 2.50% ਕਰ ਦਿੱਤਾ ਹੈ। ਜੂਨ ਤਿਮਾਹੀ ’ਚ ਸਾਲਾਨਾ Consumers Price Index (CPI) inflation 4.1% ਦਰਜ ਕੀਤੀ ਗਈ ਸੀ, ਜਿਸ ਨੂੰ ਟੀਚੇ ’ਤੇ ਲਿਆਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
