ਆਕਲੈਂਡ : Bay of Plenty ਵਿੱਚ Papamoa ਨੇੜੇ ਦੋ ਕਾਰਾਂ ਦੀ ਟੱਕਰ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ Te Puke Highway ’ਤੇ ਬੈੱਲ ਰੋਡ ਅਤੇ ਪੌਪਲਰ ਲੇਨ ਦੇ ਵਿਚਕਾਰ ਬੁੱਧਵਾਰ ਸ਼ਾਮ ਲਗਭਗ 7:15 ਵਜੇ ਵਾਪਰਿਆ। ਮ੍ਰਿਤਕ ਰਮਨਦੀਪ ਸਿੰਘ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਪਗੜ੍ਹ ਨਾਲ ਸਬੰਧਤ ਸੀ ਅਤੇ 10-12 ਸਾਲ ਤੋਂ ਨਿਊਜ਼ਲੈਂਡ ਦੇ Papamoa ’ਚ ਰਹਿ ਰਿਹਾ ਸੀ। ਉਸ ਦੇ ਕਰੀਬੀ ਜਾਣਕਾਰ ਹਰਦੀਪ ਸਿੰਘ ਜਵੰਦਾ ਮੁਤਾਬਕ ਉਹ PR ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਇੱਕ ਸਾਲ ਦੀ ਬੱਚੀ ਨੂੰ ਛੱਡ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਦੋਂ Serious Crash Unit ਵੱਲੋਂ ਜਾਂਚ ਕੀਤੀ ਜਾ ਰਹੀ ਸੀ, ਉਦੋਂ ਸੜਕ ਬੰਦ ਕਰ ਦਿੱਤੀ ਗਈ ਸੀ, ਪਰ ਹੁਣ ਇਸਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਂਚ ਅਜੇ ਜਾਰੀ ਹੈ। ਰਮਨਦੀਪ ਸਿੰਘ ਦਾ ਅੰਤਿਮ ਸੰਸਕਾਰ 20 ਮਈ ਨੂੰ ਸਵੇਰੇ 11 ਵਜੇ ਪਾਇਸ ਪਾ ਮੈਮੋਰੀਅਲ ਪਾਰਕ ਚੈਪਲ, 403 ਪਾਇਸ ਪਾ ਰੋਡ, ਤੌਰੰਗਾ ’ਚ ਹੋਵੇਗਾ।

