ਵਿਰੋਧੀ ਧਿਰ ਦੀ ਲੀਡਰ Sussan Ley ਨੇ PM Anthony Albanese ਤੋਂ ਕੀਤੀ ਮੁਆਫ਼ੀ ਦੀ ਮੰਗ

Sea7 Nz Team
2 Min Read

ਮੈਲਬਰਨ : ਵਿਰੋਧੀ ਧਿਰ ਦੀ ਲੀਡਰ Sussan Ley ਨੇ ਪ੍ਰਧਾਨ ਮੰਤਰੀ Anthony Albanese ਤੋਂ ਅਮਰੀਕਾ ਤੋਂ ਪਰਤਣ ਸਮੇਂ ਬ੍ਰਿਟਿਸ਼ ਬੈਂਡ Joy Division ਦੀ ਟੀ-ਸ਼ਰਟ ਪਹਿਨਣ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ। Ley ਨੇ ਪਾਰਲੀਮੈਂਟ ’ਚ ਦਿੱਤੇ ਇੱਕ ਤਿੱਖੇ ਭਾਸ਼ਣ ਦੌਰਾਨ ਕਿਹਾ, ‘‘ਪ੍ਰਧਾਨ ਮੰਤਰੀ ਅਮਰੀਕਾ ਤੋਂ ਵਾਪਸ ਆਉਣ ਸਮੇਂ ਜਹਾਜ਼ ਤੋਂ ਬ੍ਰਿਟਿਸ਼ ਬੈਂਡ Joy Division ਦੀ ਟੀ-ਸ਼ਰਟ ਪਾ ਕੇ ਬੜੇ ਮਾਣ ਨਾਲ ਉਤਰੇ। ਇਸ ਬੈਂਡ ਦੀ ਉਤਪਤੀ ਹੀ ਯਹੂਦੀ ਵਿਰੋਧੀ ਤੋਂ ਹੋਈ ਸੀ। ਇਹ ਨਾਮ ਨਾਜ਼ੀ ਤਸ਼ੱਦਦ ਕੈਂਪਾਂ ਦੇ ਉਸ ਡਿਵੀਜ਼ਨ ਦਾ ਨਾਂ ਸੀ ਜਿੱਥੇ ਔਰਤਾਂ ਨੂੰ ਸੈਕਸ ਲਈ ਗ਼ੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਜਿਸ ਸਮੇਂ ਯਹੂਦੀ ਆਸਟ੍ਰੇਲੀਅਨ ਲੋਕ ਦੇਸ਼ ਅੰਦਰ ਯਹੂਦੀ ਵਿਰੋਧ ’ਚ ਵਾਧੇ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਪ੍ਰਧਾਨ ਮੰਤਰੀ ਨਫ਼ਰਤ ਤੋਂ ਪੈਦਾ ਹੋਈ ਤਸਵੀਰ ਵਿਖਾ ਰਹੇ ਹਨ। ਉਨ੍ਹਾਂ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।’’

Ley ਨੇ 2022 ਦੇ ਪੋਡਕਾਸਟ ਦਾ ਹਵਾਲਾ ਦਿੰਦੇ ਹੋਏ ਇਹ ਵੀ ਦਲੀਲ ਦਿੱਤੀ ਕਿ Albanese ਇਸ ਚੀਜ਼ ਤੋਂ ਅਨਜਾਣ ਨਹੀਂ ਹੋ ਸਕਦੇ ਕਿਉਂਕਿ ਪੌਡਕਾਸਟ ਵਿਚ ਇਸ ਬਾਰੇ ਗੱਲ ਹੋਈ ਸੀ ਅਤੇ Albanese ਨੇ ਇਸ ਦੀ ਨਿੰਦਾ ਵੀ ਕੀਤੀ ਸੀ। ਰਿਟੇਲ ਬਾਜ਼ਾਰ ਵਿੱਚ ਟੀ-ਸ਼ਰਟ ਦੀ ਪ੍ਰਸਿੱਧੀ ਦੇ ਬਾਵਜੂਦ, Ley ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਮਾੜੀ ਚੋਣ ਸੀ ਅਤੇ ਪ੍ਰਧਾਨ ਮੰਤਰੀ ਦੀਆਂ ਕਦਰਾਂ-ਕੀਮਤਾਂ ’ਤੇ ਸਵਾਲ ਉਠਾਉਂਦਾ ਹੈ। Albanese ਨੇ ਕੋਈ ਜਵਾਬ ਨਹੀਂ ਦਿੱਤਾ ਹੈ, ਕਿਉਂਕਿ ਉਹ ਇਸ ਸਮੇਂ ਮਲੇਸ਼ੀਆ ਵਿੱਚ ਆਸੀਆਨ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।

Share This Article