ਨਿਊਜ਼ੀਲੈਂਡ ਦੇ 38% ਲੋਕ ਹੀ ਆਪਣੀ ਵਿੱਤੀ ਸਥਿਤੀ ਨੂੰ ਲੈ ਕੇ ਆਸ਼ਾਵਾਦੀ

Sea7 Nz Team
1 Min Read

ਆਕਲੈਂਡ : ਨਿਊਜ਼ੀਲੈਂਡ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਨਾਗਰਿਕਾਂ ਦਾ ਮੂਡ ਕਾਫ਼ੀ ਨਿਰਾਸ਼ਾਜਨਕ ਨਜ਼ਰ ਆ ਰਿਹਾ ਹੈ। Experian ਕ੍ਰੈਡਿਟ ਰਿਪੋਰਟਿੰਗ ਕੰਪਨੀ ਦੇ ਇੱਕ ਨਵੇਂ ਸਰਵੇਖਣ ਮੁਤਾਬਕ, ਸਿਰਫ਼ 38% ਨਿਊਜ਼ੀਲੈਂਡ ਵਾਸੀ ਹੀ ਇਸ ਸਾਲ ਆਪਣੀ ਨਿੱਜੀ ਵਿੱਤੀ ਸਥਿਤੀ ਵਿੱਚ ਸੁਧਾਰ ਨੂੰ ਲੈ ਕੇ ਆਸ਼ਾਵਾਦੀ ਹਨ।

ਕਮਜ਼ੋਰ ਆਰਥਿਕਤਾ, ਘੱਟ ਤਨਖਾਹਾਂ ਅਤੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਲਗਭਗ ਦੋ-ਤਿਹਾਈ ਲੋਕਾਂ ਨੂੰ ਆਪਣਾ ਗੁਜ਼ਾਰਾ ਚਲਾਉਣ ਲਈ savings ਦਾ ਸਹਾਰਾ ਲੈਣਾ ਪੈ ਰਿਹਾ ਹੈ। ਖਰਚੇ ਵਧਣ ਕਾਰਨ 65% ਲੋਕਾਂ ਨੇ ਗੈਰ-ਜ਼ਰੂਰੀ ਚੀਜ਼ਾਂ ’ਤੇ ਖਰਚ ਘਟਾ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਰਿਟੇਲ, ਹੋਸਪਿਟੈਲਿਟੀ ਅਤੇ ਘਰੇਲੂ ਸੈਰ-ਸਪਾਟਾ ਖੇਤਰਾਂ ’ਤੇ ਪੈ ਰਿਹਾ ਹੈ। ਲੋਕਾਂ ਨੇ ਬਾਹਰ ਖਾਣਾ ਖਾਣ, ਟੇਕਅਵੇਅ ਅਤੇ ਡਿਜੀਟਲ ਸਬਸਕ੍ਰਿਪਸ਼ਨਸ ਵਿੱਚ ਵੱਡੀ ਕਟੌਤੀ ਕੀਤੀ ਹੈ।

ਇਹ ਵਿੱਤੀ ਤਣਾਅ ਆਉਣ ਵਾਲੀਆਂ ਚੋਣਾਂ ਵਿੱਚ ਵੱਡਾ ਮੁੱਦਾ ਬਣੇਗਾ। ਹਾਲ ਹੀ ਵਿੱਚ ਹੋਏ The Post / Freshwater ਪੋਲਿੰਗ ਮੁਤਾਬਕ, 63% ਵੋਟਰਾਂ ਲਈ ਮਹਿੰਗਾਈ ਨੂੰ ਸਭ ਤੋਂ ਵੱਡੀ ਚਿੰਤਾ ਹੈ। ਵੋਟਰਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ Christopher Luxon ਦੇ ਮੁਕਾਬਲੇ ਲੇਬਰ ਪਾਰਟੀ ਦੇ ਨੇਤਾ Chris Hipkins ਪ੍ਰਤੀ ਵਧੇਰੇ ਹਮਦਰਦੀ ਦੇਖਣ ਨੂੰ ਮਿਲ ਰਹੀ ਹੈ। Labour ਪਾਰਟੀ ਦੀ ਵਿੱਤ ਬੁਲਾਰਾ Barbara Edmonds ਨੇ ਮੌਜੂਦਾ National-led Government ’ਤੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾਉਣ ਦਾ ਦੋਸ਼ ਲਗਾਇਆ ਹੈ।

 

Share This Article
Leave a Comment

Leave a Reply

Your email address will not be published. Required fields are marked *