Eating disorders ਦਾ ਮੁੱਖ ਕਾਰਨ ਜੈਨੇਟਿਕਸ ਹੈ, ਮਨੋਵਿਗਿਆਨਕ ਨਹੀਂ: ਨਵੀਂ ਖੋਜ

Sea7 Nz Team
2 Min Read

ਆਕਲੈਂਡ : ਇੱਕ ਨਵੇਂ ਅੰਤਰਰਾਸ਼ਟਰੀ ਅਧਿਐਨ ਨੇ ਇਹ ਸਾਬਤ ਕੀਤਾ ਹੈ ਕਿ Eating disorders ਮੁੱਖ ਤੌਰ ’ਤੇ ਮਨੋਵਿਗਿਆਨਕ (psychological) ਬਿਮਾਰੀਆਂ ਨਹੀਂ ਹਨ, ਬਲਕਿ ਇਨ੍ਹਾਂ ਦਾ ਸਿੱਧਾ ਸਬੰਧ ਜੈਨੇਟਿਕਸ ਅਤੇ ਮੈਟਾਬੋਲਿਕ ਬਾਇਓਲੋਜੀ ਨਾਲ ਹੈ।

ਇਹ ਅਹਿਮ ਖੋਜ King’s College London ਅਤੇ University of North Carolina ਦੇ ਖੋਜਕਰਤਾਵਾਂ ਵਲੋਂ ਮਿਲ ਕੇ ਕੀਤੀ ਗਈ ਹੈ ਅਤੇ ਇਸ ਨੂੰ ਮਸ਼ਹੂਰ ਜਰਨਲ Nature Mental Health ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ University of Otago ਦੇ ਖੋਜਕਰਤਾ ਵੀ ਸ਼ਾਮਲ ਸਨ।

ਇਸ ਸਟੱਡੀ ਵਿੱਚ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਦੇ DNA ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ’ਚ 500 ਤੋਂ ਵੱਧ ਨਿਊਜ਼ੀਲੈਂਡ ਦੇ ਲੋਕ ਵੀ ਸ਼ਾਮਲ ਸਨ। ਖੋਜ ਵਿੱਚ ਪਾਇਆ ਗਿਆ ਕਿ ਵੱਧ ਸਰੀਰਕ ਭਾਰ ਨਾਲ ਜੁੜੇ ਜੈਨੇਟਿਕ ਕਾਰਨ ਵਾਰ-ਵਾਰ ਖਾਣ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਇਸ ਦੇ ਉਲਟ, anorexia nervosa ਦੇ ਮਾਮਲੇ ਵਿੱਚ, ਉੱਚ ਸਰੀਰਕ ਭਾਰ ਵਾਲੇ ਜੈਨੇਟਿਕ ਕਾਰਨ ਇਸ ਬਿਮਾਰੀ ਦੇ ਵਿਕਸਿਤ ਹੋਣ ਦੇ ਖ਼ਤਰੇ ਨੂੰ ਘਟਾਉਂਦੇ ਹਨ।

University of Otago ਦੀ Associate Professor Jenny Jordan ਨੇ ਕਿਹਾ ਕਿ ਇਹ ਨਤੀਜੇ ਇਨ੍ਹਾਂ ਬਿਮਾਰੀਆਂ ਨੂੰ ਸਮਝਣ ਦੇ ਤਰੀਕੇ ਵਿੱਚ ਇੱਕ ਵੱਡਾ ਬਦਲਾਅ ਲਿਆਉਣਗੇ। ਇਨ੍ਹਾਂ ਅੰਕੜਿਆਂ ਦੀ ਮਦਦ ਨਾਲ ਭਵਿੱਖ ਵਿੱਚ ਹਰ ਬਿਮਾਰੀ ਦੀ biology ਦੇ ਆਧਾਰ ’ਤੇ ਵਧੇਰੇ ਸਟੀਕ ਇਲਾਜ ਵਿਕਸਿਤ ਕੀਤੇ ਜਾ ਸਕਣਗੇ। ਇਸ ਖੋਜ ਦੇ ਅਗਲੇ ਪੜਾਅ ’ਚ ਲਗਭਗ 4000 ਨਿਊਜ਼ਲੈਂਡ ਦੇ ਲੋਕਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ।

Share This Article
Leave a Comment

Leave a Reply

Your email address will not be published. Required fields are marked *