New Zealand ਛੱਡ ਕੇ New York ਸ਼ਿਫਟ ਹੋ ਰਹੀ ਹੈ ਮਸ਼ਹੂਰ ਕਾਰੋਬਾਰੀ ਸਿਮਰਨ ਕੌਰ

Sea7 Nz Team
2 Min Read

ਆਕਲੈਂਡ : ਮਸ਼ਹੂਰ ਵਿੱਤੀ ਸਿੱਖਿਆ ਕੰਪਨੀ Friends That Invest ਦੀ ਸੰਸਥਾਪਕ ਅਤੇ 29 ਸਾਲ ਦੀ ਮਿਲੀਅਨੇਅਰ ਸਿਮਰਨ ਕੌਰ ਆਪਣੀ ਆਰਾਮਦਾਇਕ ਜ਼ਿੰਦਗੀ ਅਤੇ ਦੇਸ਼ New Zealand ਛੱਡ ਕੇ New York ਜਾ ਰਹੀ ਹੈ। ਸਿਮਰਨ ਕੌਰ ਨੇ ਆਪਣੀ ਮਿਹਨਤ ਸਦਕਾ 2023 ’ਚ Forbes 30 Under 30 ਅਤੇ 2024 ’ਚ Young New Zealander of the Year ਦਾ ਖਿਤਾਬ ਜਿੱਤਿਆ ਸੀ।

ਹਾਲ ਹੀ ’ਚ ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਨੂੰ ਦੇਖਦੇ ਹੋਏ ਉਨ੍ਹਾਂ ਦਾ US ਦਾ ਵੱਕਾਰੀ O1 ਵੀਜ਼ਾ ਮਨਜ਼ੂਰ ਹੋਇਆ ਹੈ। ਉਹ ਸਤੰਬਰ ਦੀ ਸ਼ੁਰੂਆਤ ’ਚ ਆਪਣੇ ਪਤੀ (ਜਿਨ੍ਹਾਂ ਨੂੰ ਵੀ ਇਹੀ ਵੀਜ਼ਾ ਮਿਲਿਆ ਹੈ) ਨਾਲ Auckland ਛੱਡ ਕੇ ਤਿੰਨ ਸਾਲਾਂ ਲਈ New York ਸ਼ਿਫਟ ਹੋਵੇਗੀ।

ਆਪਣੀ ਵੱਡੀ ਸਫਲਤਾ ਦੇ ਬਾਵਜੂਦ, ਸਿਮਰਨ ਕੌਰ ਹੁਣ ਤੱਕ ਆਪਣੇ ਮਾਪਿਆਂ ਦੇ ਘਰ ਦੇ ਨੇੜੇ ਹੀ ਰਹਿ ਰਹੀ ਸੀ। ਪਰ ਆਪਣੇ ਆਪ ਨੂੰ ਨਵੀਂ ਚੁਣੌਤੀ ਦੇਣ, ਨਿੱਜੀ ਵਿਕਾਸ ਕਰਨ ਅਤੇ ਕਾਰੋਬਾਰ ਨੂੰ ਹੋਰ ਵਿਸਤਾਰ ਦੇਣ ਲਈ ਉਨ੍ਹਾਂ ਨੇ ਇਹ ਵੱਡਾ ਕਦਮ ਚੁੱਕਿਆ ਹੈ। ਭਾਵੇਂ ਉਨ੍ਹਾਂ ’ਚ ਅਜੇ ਕੁੱਝ ਦੋਸ਼ੀ ਦੀ ਭਾਵਨਾ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ New York ਜਾਣ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਅਤੇ ਸਰੋਤੇ US ਤੋਂ ਹੀ ਹਨ।

ਹਾਲਾਂਕਿ, ਸਿਮਰਨ ਕੌਰ New York ਦੀ ਮਹਿੰਗਾਈ ਤੋਂ ਕਾਫੀ ਹੈਰਾਨ ਹੈ। ਸਿਮਰਨ ਕੌਰ ਨੇ ਦੱਸਿਆ ਕਿ ਉੱਥੇ ਇੱਕ ਛੋਟੇ 1-ਬੈੱਡਰੂਮ ਅਪਾਰਟਮੈਂਟ ਦਾ ਕਿਰਾਇਆ 4000 ਅਮਰੀਕੀ ਡਾਲਰ ਤੋਂ 5000 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੈ, ਜੋ New Zealand ’ਚ ਉਨ੍ਹਾਂ ਦੇ ਘਰ ਦੀ ਮੌਰਗੇਜ ਤੋਂ ਵੀ ਕਿਤੇ ਵੱਧ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *