ਨਿਊਜ਼ੀਲੈਂਡ ਦੇ North Island ’ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ, ਫ਼ਲੈਸ਼ ਫ਼ਲੱਡ ਦਾ ਖ਼ਤਰਾ

Sea7 Nz Team
1 Min Read

ਔਕਲੈਂਡ : ਨਿਊਜ਼ੀਲੈਂਡ ਦੇ North Island ’ਚ ਇੱਕ ਤਾਕਤਵਰ Low-Pressure System ਦੇ ਵਧਣ ਕਾਰਨ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। Auckland, Northland, Coromandel Peninsula, Great Barrier Island, Bay of Plenty ਅਤੇ Tairāwhiti/Gisborne ਖੇਤਰਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਲਾਗੂ ਕੀਤੀ ਗਈ ਹੈ। ਮੌਸਮ ਮਾਹਿਰਾਂ ਅਨੁਸਾਰ 70 ਤੋਂ 100mm ਤੱਕ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ Flash Flooding ਅਤੇ ਆਵਾਜਾਈ ’ਚ ਵਿਘਨ ਪੈਣ ਦਾ ਖ਼ਦਸ਼ਾ ਹੈ।

ਮੌਸਮ ਵਿਭਾਗ ਵੱਲੋਂ Auckland ਅਤੇ Coromandel ’ਚ ਸ਼ਨੀਵਾਰ ਸਵੇਰ ਤੋਂ ਲੈ ਕੇ ਐਤਵਾਰ ਤੜਕੇ ਤੱਕ 17 ਘੰਟਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।Waikato ਖੇਤਰ ਲਈ ਵੀ ਨਿਗਰਾਨੀ ਜਾਰੀ ਕੀਤੀ ਗਈ।

ਦੂਜੇ ਪਾਸੇ South Island ਦੇ Aoraki Mt Cook, Arthur’s Pass, Queenstown ਅਤੇ Wānaka ਖੇਤਰਾਂ ’ਚ ਜ਼ਮੀਨ ਖਿਸਕਣ ਦਾ ਖ਼ਤਰਾ ਹੈ। State Highway 6 ਲੈਂਡਸਲਾਈਡ ਕਾਰਨ ਵੀਕੈਂਡ ਦੌਰਾਨ ਬੰਦ ਰਹੇਗੀ। Crown Range Road ਅਤੇ Milford Road (SH94) ‘ਤੇ ਬਰਫ਼ਬਾਰੀ ਅਤੇ Southland ਤੇ Clutha ’ਚ ਤੇਜ਼ ਹਵਾਵਾਂ ਦੀ ਚੇਤਾਵਨੀ ਦਿੱਤੀ ਗਈ ਹੈ। Auckland Emergency Management ਨੇ ਲੋਕਾਂ ਨੂੰ ਗਟਰ ਤੇ ਡਰੇਨ ਸਾਫ਼ ਰੱਖਣ ਅਤੇ ਖ਼ਰਾਬ ਮੌਸਮ ਦੌਰਾਨ ਗੈਰ-ਜ਼ਰੂਰੀ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਹੈ।

Share This Article
Leave a Comment

Leave a Reply

Your email address will not be published. Required fields are marked *