ਵਰਕਰਾਂ ਦਾ ਸ਼ੋਸ਼ਣ ਕਰਨ ’ਤੇ Auckland ਦੇ ਰੈਸਟੋਰੈਂਟ ਅਤੇ ਉਸ ਦੀ ਮਾਲਕ ਨੂੰ 130,000 ਡਾਲਰ ਦਾ ਭਾਰੀ ਜੁਰਮਾਨਾ

Sea7 Nz Team
2 Min Read

Auckland : ਨਿਊਜ਼ੀਲੈਂਡ ’ਚ ਵਰਕਰਾਂ ਦੇ ਸ਼ੋਸ਼ਣ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ Employment Relations Authority (ERA) ਨੇ ਇੱਕ ਰੈਸਟੋਰੈਂਟ ਕਾਰੋਬਾਰ ਅਤੇ ਉਸ ਦੀ ਮਾਲਕ ਨੂੰ ਕੁੱਲ 130,000 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਇਹ ਕਾਰਵਾਈ ਪੰਜ ਵਰਕਰਾਂ ਦੇ ਗੰਭੀਰ ਅਤੇ ਲਗਾਤਾਰ ਕੀਤੇ ਜਾ ਰਹੇ ਸ਼ੋਸ਼ਣ ਦੇ ਮਾਮਲੇ ’ਚ ਕੀਤੀ ਗਈ ਹੈ।

ਜਾਂਚ ਤੋਂ ਬਾਅਦ, SSM Investments Limited ਨੂੰ 90,000 ਡਾਲਰ ਅਤੇ ਕੰਪਨੀ ਦੀ ਮਾਲਕ Shazneen Shariza Khan ਨੂੰ ਨਿੱਜੀ ਤੌਰ ’ਤੇ 40,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰੋਬਾਰ Cromwell ’ਚ Souvlaki & Kebab Grill ਅਤੇ Auckland ’ਚ Chicken Bites ਦੇ ਨਾਂ ਹੇਠ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਅਥਾਰਟੀ ਨੇ ਪ੍ਰਭਾਵਿਤ ਪੰਜ ਮੁਲਾਜ਼ਮਾਂ ਨੂੰ ਬਕਾਇਆ ਤਨਖ਼ਾਹ ਵਜੋਂ 147,001 ਡਾਲਰ ਵਾਪਸ ਕਰਨ ਦਾ ਹੁਕਮ ਦਿੱਤਾ ਸੀ।

ERA ਅਨੁਸਾਰ, ਰੈਸਟੋਰੈਂਟ ਨੇ ਰੁਜ਼ਗਾਰ ਕਾਨੂੰਨਾਂ ਦੀਆਂ ਵੱਡੀਆਂ ਉਲੰਘਣਾਵਾਂ ਕੀਤੀਆਂ, ਜਿਨ੍ਹਾਂ ’ਚ ਘੱਟੋ-ਘੱਟ ਉਜਰਤ (minimum wage) ਨਾ ਦੇਣਾ, ਕੰਮ ਦੇ ਘੰਟਿਆਂ ਦਾ ਰਿਕਾਰਡ ਨਾ ਰੱਖਣਾ, ਛੁੱਟੀਆਂ ਦੇ ਭੁਗਤਾਨ ਤੋਂ ਇਨਕਾਰ ਕਰਨਾ ਅਤੇ ਤਨਖ਼ਾਹਾਂ ’ਚੋਂ ਗ਼ੈਰ-ਕਾਨੂੰਨੀ ਕਟੌਤੀਆਂ ਕਰਨਾ ਸ਼ਾਮਲ ਹੈ। ਇਕੱਲੇ ਇੱਕ ਮੁਲਾਜ਼ਮ ਦਾ ਹੀ 78,500 ਡਾਲਰ ਤੋਂ ਵੱਧ ਬਕਾਇਆ ਸੀ, ਜਿਸ ’ਚ 49,000 ਡਾਲਰ ਅਣਦਿੱਤੀ ਤਨਖ਼ਾਹ ਅਤੇ ਕਿਰਾਏ ਤੇ ਲੋਨ ਦੇ ਨਾਂ ਹੇਠ ਕੱਟੇ ਗਏ 11,000 ਡਾਲਰ ਸ਼ਾਮਲ ਸਨ।

Labour Inspectorate ਦੀ ਜਾਂਚ ਮੈਨੇਜਰ Taahera Begum ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਅਜਿਹੇ ਮਾਲਕਾਂ ਲਈ ਇੱਕ ਸਖ਼ਤ ਚੇਤਾਵਨੀ ਹੈ ਜੋ ਮਜਬੂਰ ਵਰਕਰਾਂ ਦਾ ਸ਼ੋਸ਼ਣ ਕਰਦੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਵਿੱਖ ’ਚ ਅਜਿਹੇ ਹੀ ਵੱਡੇ ਵਿੱਤੀ ਨੁਕਸਾਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Share This Article
Leave a Comment

Leave a Reply

Your email address will not be published. Required fields are marked *