ਨਿਊਜ਼ੀਲੈਂਡ ਦੇ ਘਰਾਂ ਦੀਆਂ ਕੀਮਤਾਂ ’ਚ ਦੋ ਸਾਲਾਂ ਦੀ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਦਰਜ

Sea7 Nz Team
2 Min Read

ਔਕਲੈਂਡ : ਤਾਜ਼ਾ QV House Price Index ਦੇ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਦੀ ਹਾਊਸਿੰਗ ਮਾਰਕੀਟ ’ਚ ਪਿਛਲੇ ਦੋ ਸਾਲਾਂ ਦੀ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਗਸਤ ਦੇ ਅੰਤ ਤੱਕ ਪਿਛਲੇ ਤਿੰਨ ਮਹੀਨਿਆਂ ਦੌਰਾਨ ਦੇਸ਼ ਭਰ ’ਚ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ’ਚ 1.9% ਦੀ ਕਮੀ ਆਈ ਹੈ। ਇਸ ਵੇਲੇ ਇੱਕ ਔਸਤ ਘਰ ਦੀ ਕੀਮਤ 894,977 ਡਾਲਰ ਰਹਿ ਗਈ ਹੈ, ਜੋ ਸਾਲ ਦੀ ਸ਼ੁਰੂਆਤ ਦੇ ਮੁਕਾਬਲੇ 1.7% ਘੱਟ ਹੈ।

ਵੱਡੇ ਸ਼ਹਿਰਾਂ ’ਚ ਮੰਦੀ ਦਾ ਅਸਰ ਸਭ ਤੋਂ ਜ਼ਿਆਦਾ ਦੇਖਿਆ ਗਿਆ ਹੈ:

  • Auckland: ਘਰਾਂ ਦੀਆਂ ਕੀਮਤਾਂ 2.7% ਘਟ ਕੇ ਔਸਤਨ 1.16 ਮਿਲੀਅਨ ਡਾਲਰ ’ਤੇ ਆ ਗਈਆਂ ਹਨ।
  • Wellington: ਇੱਥੇ ਮਾਰਚ 2023 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ, ਜਿੱਥੇ ਕੀਮਤਾਂ 3.5% ਡਿੱਗ ਕੇ 878,001 ਡਾਲਰ ਰਹਿ ਗਈਆਂ।
  • Christchurch: ਇੱਥੇ 11 ਮਹੀਨਿਆਂ ’ਚ ਪਹਿਲੀ ਵਾਰ 0.5% ਦੀ ਮਾਮੂਲੀ ਗਿਰਾਵਟ ਦੇਖੀ ਗਈ, ਜਦਕਿ Gisborne ’ਚ ਕੀਮਤਾਂ ਸਭ ਤੋਂ ਵੱਧ 5% ਤੱਕ ਡਿੱਗੀਆਂ।

ਦੂਜੇ ਪਾਸੇ, Queenstown ’ਚ 1% ਦਾ ਵਾਧਾ ਦਰਜ ਕੀਤਾ ਗਿਆ। QV ਦੇ ਬੁਲਾਰੇ Simon Petersen ਮੁਤਾਬਕ ਇਸ ਸਮੇਂ ਖਰੀਦਦਾਰਾਂ ਦਾ ਬਾਜ਼ਾਰ ’ਤੇ ਪੂਰਾ ਕੰਟਰੋਲ ਹੈ ਅਤੇ ਉਹ ਸੌਦੇਬਾਜ਼ੀ ਕਰ ਰਹੇ ਹਨ। ਇਸ ਦੌਰਾਨ National Party ਨੇ First Home Loan ਸਕੀਮ ਤਹਿਤ 5% ਡਿਪਾਜ਼ਿਟ ਲਈ ਆਮਦਨ ਸੀਮਾ ਵਧਾ ਕੇ 300,000 ਡਾਲਰ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *