ਨੌਕਰੀ ਲੱਭਣ ਵਾਲਿਆਂ ਲਈ ਨਵੀਂ ਮੁਸੀਬਤ! ਕੀ AI ਲਈ ਡਾਟਾ ਇਕੱਠਾ ਕਰਨ ਲਈ ਚਲ ਰਿਹੈ Ghost jobs ਘਪਲਾ?

Sea7 Nz Team
2 Min Read

ਔਕਲੈਂਡ : ਅੱਜ-ਕੱਲ੍ਹ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਨੂੰ AI-ਸੰਚਾਲਿਤ ਭਰਤੀ ਪ੍ਰਕਿਰਿਆਵਾਂ ਦੇ ਸੰਭਾਵੀ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਜਾ ਰਹੀ ਹੈ। ਮਾਰਕੀਟ ’ਚ Ghost jobs (ਜਾਅਲੀ ਨੌਕਰੀਆਂ) ਦਾ ਡਰ ਲਗਾਤਾਰ ਵੱਧ ਰਿਹਾ ਹੈ। ਇਹ ਅਜਿਹੀਆਂ ਨੌਕਰੀਆਂ ਹਨ ਜਿਨ੍ਹਾਂ ਨੂੰ ਭਰਨ ਦਾ ਕੰਪਨੀ ਦਾ ਕੋਈ ਇਰਾਦਾ ਨਹੀਂ ਹੁੰਦਾ, ਸਗੋਂ ਇਨ੍ਹਾਂ ਦਾ ਮੁੱਖ ਮਕਸਦ AI ਮਾਡਲਾਂ ਨੂੰ ਸਿਖਲਾਈ ਦੇਣ ਲਈ ਉਮੀਦਵਾਰਾਂ ਦਾ ਨਿੱਜੀ ਡਾਟਾ ਇਕੱਠਾ ਕਰਨਾ ਹੁੰਦਾ ਹੈ।

ਨਿਊਜ਼ੀਲੈਂਡ ’ਚ Charlie Maclean ਨਾਮ ਦੀ ਇੱਕ ਉਮੀਦਵਾਰ ਨੇ RNZ ਨਾਲ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਦੀ ਇੱਕ AI ਏਜੰਟ ਨਾਲ ਇੰਟਰਵਿਊ ਬਹੁਤ ਅਜੀਬ ਸੀ। ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਸੀਮਤ ਸੀ ਅਤੇ ਸੋਚਣ ਦਾ ਕੋਈ ਮੌਕਾ ਦਿੱਤੇ ਬਿਨਾਂ ਵਿਚਕਾਰ ਹੀ ਗੱਲ ਕੱਟ ਦਿੱਤੀ ਜਾਂਦੀ ਸੀ। ਸ਼ੁਰੂ ’ਚ ਉਤਸ਼ਾਹ ਦਿਖਾਉਣ ਵਾਲੀ ਕੰਪਨੀ ਨੇ ਬਾਅਦ ’ਚ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। Charlie Maclean ਨੂੰ ਸ਼ੱਕ ਹੈ ਕਿ ਇਹ ਸਿਰਫ਼ ਉਸ ਦਾ ਡਾਟਾ ਹਾਸਲ ਕਰਨ ਲਈ ਰਚਿਆ ਗਿਆ ਇੱਕ Ghost job ਘੁਟਾਲਾ ਸੀ।

ਇਸ ਮੁੱਦੇ ’ਤੇ Victoria University ਦੇ ਮਾਹਰ Ben Walker ਅਤੇ Andrew Lensen ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਅਨੁਸਾਰ ਉਮੀਦਵਾਰਾਂ ਦੇ CV ਅਤੇ ਕਵਰ ਲੈਟਰਾਂ ’ਚ ਮੌਜੂਦ ਜਾਣਕਾਰੀ ਦੀ ਵਰਤੋਂ ਭਵਿੱਖ ’ਚ AI ਸਿਸਟਮਾਂ ਲਈ ਕੀਤੀ ਜਾ ਸਕਦੀ ਹੈ। Tribe Group ਦੇ ਮੁਖੀ Bruce Pilbrow ਦਾ ਕਹਿਣਾ ਹੈ ਕਿ ਅਜੋਕੇ ਡਿਜੀਟਲ ਦੌਰ ’ਚ ਜਾਣਕਾਰੀ ਇਕੱਠੀ ਕਰਨਾ ਸਭ ਤੋਂ ਅਹਿਮ ਹੈ। Ben Walker ਨੇ LinkedIn ‘ਤੇ ਅਣਜਾਣ ਕੰਪਨੀਆਂ ਵੱਲੋਂ ਤੇਜ਼ੀ ਨਾਲ ਕੱਢੀਆਂ ਜਾਂਦੀਆਂ ਸ਼ੱਕੀ ਭਰਤੀਆਂ ਨੂੰ ਇੱਕ ਵੱਡਾ ‘red flag’ ਕਰਾਰ ਦਿੱਤਾ ਹੈ।

ਦੂਜੇ ਪਾਸੇ, LinkedIn ਦਾ ਕਹਿਣਾ ਹੈ ਕਿ ਉਹ ਨੌਕਰੀਆਂ ਦੀ ਪ੍ਰਮਾਣਿਕਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ, ਜਦਕਿ SEEK ਅਤੇ Trade Me ਵਰਗੀਆਂ ਸਾਈਟਾਂ ਇਸ ਨੂੰ ਆਪਣੇ ਪਲੇਟਫਾਰਮਾਂ ’ਤੇ ਵੱਡੀ ਸਮੱਸਿਆ ਨਹੀਂ ਮੰਨਦੀਆਂ। ਇਸ ਧੋਖਾਧੜੀ ਤੋਂ ਪਰੇਸ਼ਾਨ ਹੋ ਕੇ, Charlie Maclean ਨੇ ਹੁਣ ਸੰਸਦ ’ਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਚ ਅਜਿਹੇ Ghost jobs ਦੇ ਇਸ਼ਤਿਹਾਰਾਂ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *