ਮਹਿੰਗਾਈ ਦਾ ਅਸਰ! ਆਸਟ੍ਰੇਲੀਆ ਹੀ ਨਹੀਂ ਨਿਊਜ਼ੀਲੈਂਡ ’ਚ ਵੀ ਵੱਡੀ ਗਿਣਤੀ ਨੌਜਵਾਨ ਮੁੜ ਪੇਰੈਂਟਸ ਨਾਲ ਰਹਿਣ ਲਈ ਮਜਬੂਰ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ’ਚ ਵੱਧ ਰਹੀ ਮਹਿੰਗਾਈ ਅਤੇ ਘਰਾਂ ਦੇ ਆਸਮਾਨ ਛੂਹ ਰਹੇ ਰੈਂਟ ਕਾਰਨ ਇੱਕ ਨਵਾਂ ਰੁਝਾਨ ਸਾਹਮਣੇ ਆ ਰਿਹਾ ਹੈ, ਜਿਸ ਨੂੰ ‘full nesters’ ਦਾ ਨਾਂ ਦਿੱਤਾ ਗਿਆ ਹੈ। ਰਿਕਾਰਡ ਗਿਣਤੀ ’ਚ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਆਪਣੇ ਪੇਰੈਂਟਸ ਦੇ ਘਰ ਵਾਪਸ ਪਰਤ ਰਹੇ ਹਨ ਜਾਂ ਉਨ੍ਹਾਂ ਨੇ ਕਦੇ ਘਰ ਛੱਡਿਆ ਹੀ ਨਹੀਂ ਹੈ। ਨਵੇਂ ਅੰਕੜਿਆਂ ਮੁਤਾਬਕ, 18-24 ਸਾਲ ਦੇ ਲਗਭਗ 50% ਅਤੇ 18-29 ਸਾਲ ਦੇ 39% ਨੌਜਵਾਨ ਹੁਣ ਆਪਣੇ ਪੇਰੈਂਟਸ ਨਾਲ ਰਹਿੰਦੇ ਹਨ, ਜੋ ਕਿ ਪਿਛਲੇ ਇੱਕ ਦਹਾਕੇ ’ਚ ਆਇਆ ਬਹੁਤ ਵੱਡਾ ਉਛਾਲ ਹੈ।

The Post ਦੀ ਇੱਕ ਰਿਪੋਰਟ ਅਨੁਸਾਰ ਪ੍ਰਸਿੱਧ ਅਰਥਸ਼ਾਸਤਰੀ Shamubeel Eaqub ਦਾ ਕਹਿਣਾ ਹੈ ਕਿ ਇਹ ਸਭ ਮਹਿੰਗੇ ਘਰਾਂ ਕਾਰਨ ਹੋ ਰਿਹਾ ਹੈ। ਨੌਜਵਾਨਾਂ ਲਈ ਆਪਣੀ ਸੁਤੰਤਰ ਜ਼ਿੰਦਗੀ ਸ਼ੁਰੂ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ। ਉੱਥੇ ਹੀ, ਮਨੋਵਿਗਿਆਨੀ Dougal Sutherland ਚਿੰਤਾ ਜਤਾਉਂਦੇ ਹਨ ਕਿ ਪੇਰੈਂਟਸ ਨਾਲ ਰਹਿਣ ਕਾਰਨ ਨੌਜਵਾਨ ਫਲੈਟ ’ਚ ਰਹਿਣ ਦੇ ਉਸ ਅਹਿਮ ਤਜਰਬੇ ਤੋਂ ਵਾਂਝੇ ਹੋ ਰਹੇ ਹਨ, ਜੋ ਉਨ੍ਹਾਂ ਨੂੰ ਦੂਜਿਆਂ ਨਾਲ ਰਹਿਣਾ ਅਤੇ ਵਿੱਤੀ ਪ੍ਰਬੰਧ ਕਰਨਾ ਸਿਖਾਉਂਦਾ ਹੈ।

ਅਸਲ ਜ਼ਿੰਦਗੀ ਦੀਆਂ ਉਦਾਹਰਣਾਂ ਵੀ ਇਹੀ ਹਕੀਕਤ ਬਿਆਨ ਕਰਦੀਆਂ ਹਨ। Gisborne ’ਚ Shelley Hannah-Kingi ਦੇ 29 ਅਤੇ 33 ਸਾਲ ਦੇ ਦੋ ਪੁੱਤਰ ਮਹਿੰਗੇ ਕਿਰਾਏ ਕਾਰਨ ਘਰ ਹੀ ਰਹਿੰਦੇ ਹਨ ਅਤੇ ਆਪਣਾ ਘਰ ਲੈਣ ਲਈ ਪੈਸੇ ਬਚਾ ਰਹੇ ਹਨ। ਇਸੇ ਤਰ੍ਹਾਂ, Auckland ਦੀ 23 ਸਾਲ ਦੀ Lucy Gestro ਅਤੇ Wellington ਦੀ 21 ਸਾਲਾ Jess Evison ਵਰਗੇ ਕਈ ਸਟੂਡੈਂਟ ਅਤੇ ਨੌਕਰੀਪੇਸ਼ਾ ਨੌਜਵਾਨ ਪੈਸੇ ਬਚਾਉਣ ਲਈ ਮਾਪਿਆਂ ਨਾਲ ਰਹਿਣ ਨੂੰ ਤਰਜੀਹ ਦੇ ਰਹੇ ਹਨ।

ਅੱਜ ਦੇ ਸਮੇਂ ’ਚ ਬਾਲਗ ਹੋਣ ਤੋਂ ਬਾਅਦ ਮਾਪਿਆਂ ਨਾਲ ਰਹਿਣ ’ਚ ਕੋਈ ਸਮਾਜਿਕ ਝਿਜਕ (stigma) ਨਹੀਂ ਰਹੀ ਹੈ। ਕਈ ਪਰਿਵਾਰਾਂ ’ਚ ਮਾਪਿਆਂ ਅਤੇ ਬੱਚਿਆਂ ਦਾ ਰਿਸ਼ਤਾ ਹੁਣ ਦੋਸਤਾਂ ਵਰਗਾ ਬਣ ਰਿਹਾ ਹੈ। ਪਰ ਮਾਹਰਾਂ ਦੀ ਸਲਾਹ ਹੈ ਕਿ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਲਈ ਘਰ ਦੇ ਕੰਮਾਂ, ਖਰਚਿਆਂ ਅਤੇ ਹੱਦਾਂ ਬਾਰੇ ਸਪੱਸ਼ਟ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ।

Share This Article
Leave a Comment

Leave a Reply

Your email address will not be published. Required fields are marked *