Health NZ ਵੱਲੋਂ ਟੂਰਿਸਟਸ ਅਤੇ ਮਾਈਗਰੈਂਟਸ ਤੋਂ 70 ਮਿਲੀਅਨ ਡਾਲਰ ਦੇ ਬਕਾਇਆ ਸਿਹਤ ਬਿੱਲਾਂ ਦੀ ਵਸੂਲੀ ਦੀ ਕਵਾਇਦ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ’ਚ ਟੂਰਿਸਟਸ ਅਤੇ ਮਾਈਗਰੈਂਟਸ ਵੱਲੋਂ ਪਬਲਿਕ ਹੈਲਥਕੇਅਰ ਦੇ ਮਾਮਲੇ ’ਚ 70 ਮਿਲੀਅਨ ਡਾਲਰ ਤੋਂ ਵੱਧ ਦੇ ਬਿੱਲ ਬਕਾਇਆ ਹਨ। Health New Zealand ਦਾ ਕਹਿਣਾ ਹੈ ਕਿ ਇਸ ’ਚੋਂ ਘੱਟੋ-ਘੱਟ 25 ਫੀਸਦੀ ਕਰਜ਼ਾ ਵਸੂਲਣਯੋਗ ਨਹੀਂ ਹੈ, ਜਿਸ ਕਾਰਨ ਹਰ ਸਾਲ ਇੱਕ ਵੱਡੀ ਰਕਮ written off ਕਰ ਦਿੱਤੀ ਜਾਂਦੀ ਹੈ।

ਇੱਕ ਹੈਰਾਨੀਜਨਕ ਮਾਮਲੇ ਵਿੱਚ, ਇੱਕ ਵਿਅਕਤੀ ਵੱਲ Health NZ ਦਾ 174,000 ਡਾਲਰ ਦਾ ਕਰਜ਼ਾ ਬਕਾਇਆ ਹੈ। ਉਸ ਨੇ ਆਪਣੀ ਵੀਜ਼ਾ ਐਪਲੀਕੇਸ਼ਨ ’ਚ Immigration New Zealand (INZ) ਤੋਂ ਆਪਣੀ ਪਹਿਲਾਂ ਤੋਂ ਮੌਜੂਦ ਕਿਡਨੀ ਦੀ ਬਿਮਾਰੀ ਅਤੇ ਦੋ ਕ੍ਰਿਮੀਨਲ ਰਿਕਾਰਡ ਲੁਕਾਏ ਸਨ। ਨਿਯਮਾਂ ਮੁਤਾਬਕ, ਜ਼ਿਆਦਾਤਰ ਸੈਲਾਨੀ ਜਿਨ੍ਹਾਂ ਦਾ ਵੀਜ਼ਾ 12 ਮਹੀਨਿਆਂ ਤੋਂ ਘੱਟ ਹੁੰਦਾ ਹੈ, ਉਹ ਮੁਫ਼ਤ ਸਰਕਾਰੀ ਸਿਹਤ ਸਹੂਲਤਾਂ ਦੇ ਯੋਗ ਨਹੀਂ ਹੁੰਦੇ। ਅਜਿਹੇ ਲੋਕਾਂ ਨੂੰ travel insurance ਲੈਣ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ।

Health NZ ਦੇ ਮੁੱਖ ਵਿੱਤੀ ਅਧਿਕਾਰੀ (CFO) Bevan McKenzie ਨੇ ਦੱਸਿਆ ਕਿ ਇਹ ਤਾਜ਼ਾ ਅੰਕੜਾ ਸਾਲ 2022-23 ਦੇ 45.6 ਮਿਲੀਅਨ ਡਾਲਰ ਦੇ ਮੁਕਾਬਲੇ ਕਾਫੀ ਵੱਧ ਹੈ। ਇਹ ਵਾਧਾ ਕੋਵਿਡ ਮਹਾਂਮਾਰੀ ਤੋਂ ਬਾਅਦ ਵਧੇ ਸੈਰ-ਸਪਾਟੇ ਕਾਰਨ ਹੋ ਸਕਦਾ ਹੈ। Counties Manukau ਇਸ ਬਕਾਇਆ ਸੂਚੀ ’ਚ ਸਭ ਤੋਂ ਉੱਪਰ ਹੈ, ਜਿਸ ਤੋਂ ਬਾਅਦ Auckland, Southern ਅਤੇ Waitematā ਦੇ ਇਲਾਕੇ ਆਉਂਦੇ ਹਨ। Health NZ ਵੱਲੋਂ ਇਸ ਪੈਸੇ ਦੀ ਵਸੂਲੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਕੰਮ ਕਰਨ ਵਾਲੀ ਇੱਕ ਬਾਹਰੀ debt collection agency ਦੀ ਮਦਦ ਵੀ ਲਈ ਜਾ ਰਹੀ ਹੈ।

ਇਮੀਗ੍ਰੇਸ਼ਨ ਮੰਤਰੀ Erica Stanford ਵੀ ਇਨ੍ਹਾਂ ਮਹਿੰਗੇ ਅਤੇ ਗੁੰਝਲਦਾਰ ਮਾਮਲਿਆਂ ’ਤੇ ਨਜ਼ਰ ਰੱਖ ਰਹੇ ਹਨ। ਅਧਿਕਾਰੀਆਂ ਮੁਤਾਬਕ, ਕਈ ਲੋਕ visitor visa ’ਤੇ ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਡਾਇਲਸਿਸ (dialysis) ਵਰਗੀਆਂ ਗੰਭੀਰ ਅਤੇ ਮਹਿੰਗੀਆਂ ਸਿਹਤ ਸਹੂਲਤਾਂ ਲੈਣ ਲੱਗ ਜਾਂਦੇ ਹਨ, ਜਦਕਿ ਉਨ੍ਹਾਂ ਨੇ INZ ਕੋਲ ਆਪਣੀ ਬਿਮਾਰੀ ਬਾਰੇ ਜਾਣਬੁੱਝ ਕੇ ਝੂਠੀ ਜਾਣਕਾਰੀ ਦਿੱਤੀ ਹੁੰਦੀ ਹੈ। ਇਹ ਸਥਿਤੀ ਨਿਊਜ਼ੀਲੈਂਡ ਦੇ ਸਿਹਤ ਢਾਂਚੇ ਲਈ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।

Share This Article
Leave a Comment

Leave a Reply

Your email address will not be published. Required fields are marked *