ਨਿਊਜ਼ੀਲੈਂਡ: ਪੰਜਾਬੀ ਵਰਕਰ ਨਾਲ ਸਮਝੌਤੇ ਦੀ ਉਲੰਘਣਾ ਕਰਨ ’ਤੇ ਇੰਪਲੋਇਅਰ ਨੂੰ ਲੱਗਿਆ ਜੁਰਮਾਨਾ, ਕਰਮਚਾਰੀ ਨੂੰ ਮਿਲੇਗਾ ਮੁਆਵਜ਼ਾ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੀ Employment Relations Authority (ERA) ਨੇ ਰੁਜ਼ਗਾਰ ਸਮਝੌਤੇ (Record of Settlement) ਦੀਆਂ ਸ਼ਰਤਾਂ ਦੀ ਸਮੇਂ ਸਿਰ ਪਾਲਣਾ ਨਾ ਕਰਨ ਦੇ ਮਾਮਲੇ ’ਚ ਸਖ਼ਤ ਰੁਖ਼ ਅਪਣਾਉਂਦੇ ਹੋਏ ਇੰਪਲੋਇਅਰ ਅਨੂਪ ਗੋਇਲ ਨੂੰ ਜੁਰਮਾਨਾ ਲਗਾਇਆ ਹੈ। ਅਥਾਰਟੀ ਦੇ ਮੈਂਬਰ Peter Fuiava ਨੇ ਅਨੂਪ ਗੋਇਲ ਨੂੰ ਹੁਕਮ ਦਿੱਤਾ ਹੈ ਕਿ ਉਹ ਪੀੜਤ ਵਰਕਰ ਅਨਮੋਲ ਕੌਰ ਸਰਾ ਨੂੰ ਜੁਰਮਾਨੇ ਅਤੇ ਕਾਨੂੰਨੀ ਖਰਚਿਆਂ ਵਜੋਂ ਕੁੱਲ 1,000 ਡਾਲਰ ਦੀ ਅਦਾਇਗੀ ਕਰੇ।

ਜ਼ਿਕਰਯੋਗ ਹੈ ਕਿ 15 ਸਤੰਬਰ 2025 ਨੂੰ ਅਨਮੋਲ ਕੌਰ ਸਰਾ ਅਤੇ ਅਨੂਪ ਗੋਇਲ ਵਿਚਕਾਰ ਇੱਕ ਅੰਤਿਮ ਸਮਝੌਤਾ ਹੋਇਆ ਸੀ। ਇਸ ਤਹਿਤ ਅਨੂਪ ਗੋਇਲ ਨੇ ਬਕਾਇਆ ਤਨਖਾਹ, ਛੁੱਟੀਆਂ ਦੇ ਪੈਸੇ ਅਤੇ ਕਾਨੂੰਨੀ ਖਰਚਿਆਂ ਵਜੋਂ ਕੁੱਲ 7,575 ਡਾਲਰ ਤਿੰਨ ਕਿਸ਼ਤਾਂ ’ਚ ਅਦਾ ਕਰਨੇ ਸਨ, ਜਿਸ ਦੀ ਆਖਰੀ ਤਾਰੀਖ਼ 22 ਨਵੰਬਰ 2025 ਤੈਅ ਕੀਤੀ ਗਈ ਸੀ।

ਪਰ ਨਿਰਧਾਰਤ ਸਮੇਂ ਤੱਕ ਕੋਈ ਵੀ ਰਕਮ ਅਦਾ ਨਾ ਕੀਤੇ ਜਾਣ ‘ਤੇ, ਅਨਮੋਲ ਕੌਰ ਸਰਾ ਨੇ ਆਪਣੇ ਵਕੀਲ Adrian Plunket ਰਾਹੀਂ ਅਥਾਰਟੀ ’ਚ ਪਹੁੰਚ ਕੀਤੀ। ਕਾਰਵਾਈ ਦੌਰਾਨ ਅਨੂਪ ਗੋਇਲ ਨੇ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਭੁਗਤਾਨ ਲਈ ਹੋਰ ਸਮਾਂ ਮੰਗਿਆ, ਪਰ ਉਹ ਵਾਰ-ਵਾਰ ਆਪਣੇ ਵਾਅਦਿਆਂ ਤੋਂ ਖੁੰਝਦਾ ਰਿਹਾ। ਅਥਾਰਟੀ ਦੇ ਦਖਲ ਅਤੇ ਲਗਾਤਾਰ ਨਿਗਰਾਨੀ ਤੋਂ ਬਾਅਦ, ਅਨੂਪ ਗੋਇਲ ਨੇ ਆਖਰਕਾਰ 1 ਸਤੰਬਰ 2026 ਤੱਕ ਸਮਝੌਤੇ ਦੀ ਪੂਰੀ ਬਕਾਇਆ ਰਕਮ ਅਤੇ ਅਰਜ਼ੀ ਦੀ ਫੀਸ ਚੁਕਾ ਦਿੱਤੀ।

ਹਾਲਾਂਕਿ ਮੂਲ ਰਕਮ ਦਾ ਭੁਗਤਾਨ ਹੋ ਚੁੱਕਾ ਸੀ, ਪਰ ਸਮਝੌਤੇ ਦੀ ਉਲੰਘਣਾ ਅਤੇ ਦੇਰੀ ਕਾਰਨ Peter Fuiava ਨੇ ਅਨੂਪ ਗੋਇਲ ’ਤੇ 500 ਡਾਲਰ ਦਾ ਜੁਰਮਾਨਾ ਅਤੇ 500 ਡਾਲਰ ਕਾਨੂੰਨੀ ਖਰਚੇ ਪਾਏ ਹਨ। ਇਹ ਕੁੱਲ 1,000 ਡਾਲਰ ਦੀ ਰਕਮ 13 ਨਵੰਬਰ 2026 ਤੱਕ ਸਿੱਧੇ ਤੌਰ ‘ਤੇ ਅਨਮੋਲ ਕੌਰ ਸਰਾ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

TAGGED:
Share This Article
Leave a Comment

Leave a Reply

Your email address will not be published. Required fields are marked *