- Canterbury ਦਾ ਮੌਸਮ ਰਹੇਗਾ ਗਰਮ ਅਤੇ ਖੇਡ ਮੇਲੇ ਲਗਾਉਣਗੇ ਰੌਣਕਾਂ
ਔਕਲੈਂਡ : New Zealand ਵਿੱਚ ਇਸ ਵੀਕਐਂਡ Labour Day ਮਨਾਇਆ ਜਾ ਰਿਹਾ ਹੈ, ਜੋ ਕਿ ਗਰਮੀਆਂ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ। ਇਹ ਪਬਲਿਕ ਛੁੱਟੀ ਹਰ ਸਾਲ ਅਕਤੂਬਰ ਦੇ ਚੌਥੇ ਸੋਮਵਾਰ ਨੂੰ ਮਨਾਈ ਜਾਂਦੀ ਹੈ। Christmas ਜਾਂ Easter ਦੇ ਉਲਟ, ਇਸ ਦਿਨ ਦੁਕਾਨਾਂ ਬੰਦ ਰੱਖਣ ਦਾ ਕੋਈ ਸਖ਼ਤ ਨਿਯਮ ਨਹੀਂ ਹੈ। ਜ਼ਿਆਦਾਤਰ ਵੱਡੇ ਸਟੋਰ ਅਤੇ ਸੁਪਰਮਾਰਕੀਟਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਕਈਆਂ ਵੱਲੋਂ Labour Day ਸੇਲਜ਼ ਵੀ ਲਗਾਈਆਂ ਜਾਣਗੀਆਂ। ਹਾਲਾਂਕਿ, ਘਰੋਂ ਨਿਕਲਣ ਤੋਂ ਪਹਿਲਾਂ ਸਟੋਰਾਂ ਦਾ ਸਮਾਂ ਜ਼ਰੂਰ ਚੈੱਕ ਕਰ ਲਓ।
ਜ਼ਿਕਰਯੋਗ ਹੈ ਕਿ Labour Day ਦਾ ਇਤਿਹਾਸ 1840 ਨਾਲ ਜੁੜਿਆ ਹੈ ਜਦੋਂ Samuel Parnell ਨੇ 8-ਘੰਟੇ ਦੇ ਕੰਮਕਾਜੀ ਦਿਨ ਲਈ ਆਵਾਜ਼ ਉਠਾਈ ਸੀ। ਲੇਬਰ ਡੇ ਐਕਟ 1899 ਨੇ ਜਨਤਕ ਛੁੱਟੀ ਦੀ ਸਥਾਪਨਾ ਕੀਤੀ, ਜੋ ਹੁਣ ਅਕਤੂਬਰ ਦੇ ਚੌਥੇ ਸੋਮਵਾਰ ਨੂੰ ਮਨਾਈ ਜਾਂਦੀ ਹੈ। Canterbury ਵਰਗੇ ਖੇਤਰਾਂ ’ਚ ਇਸ ਲੰਮੇ ਵੀਕਐਂਡ ਦੌਰਾਨ ਤਾਪਮਾਨ 27C ਤੱਕ ਪਹੁੰਚਣ ਦੀ ਉਮੀਦ ਹੈ। ਪਰ ਇਸ ਛੁੱਟੀ ਵਾਲੇ ਦਿਨ ਲੋਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਕਿਹੜੀਆਂ ਬੰਦ।
ਕੀ ਰਹੇਗਾ ਖੁੱਲ੍ਹਾ:
- ਜ਼ਿਆਦਾਤਰ ਵੱਡੇ ਚੇਨ ਸਟੋਰ ਖੁੱਲ੍ਹੇ ਰਹਿਣਗੇ ਅਤੇ Labour Day ਸੇਲਜ਼ ਦੀ ਪੇਸ਼ਕਸ਼ ਕਰਨਗੇ।
- Supermarkets ਵੀ ਖੁੱਲ੍ਹੇ ਰਹਿਣਗੇ, ਪਰ ਇਨ੍ਹਾਂ ਦੇ ਖੁੱਲ੍ਹਣ ਦੇ ਸਮੇਂ ’ਚ ਬਦਲਾਅ ਹੋ ਸਕਦਾ ਹੈ।
- Restaurants ਅਤੇ ਕੈਫੇ ਖੁੱਲ੍ਹੇ ਹੋ ਸਕਦੇ ਹਨ, ਪਰ ਗਾਹਕਾਂ ਨੂੰ 15% ਤੱਕ ਦਾ surcharge ਦੇਣਾ ਪੈ ਸਕਦਾ ਹੈ।
- Christchurch ਦੇ Wolfbrook Arena, Hagley Oval ਅਤੇ One New Zealand Stadium ਵਰਗੇ ਖੇਡ ਮੈਦਾਨ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ ਕਿਉਂਕਿ ਇੱਥੇ ਅੰਤਰਰਾਸ਼ਟਰੀ ਮੁਕਾਬਲੇ ਹੋ ਰਹੇ ਹਨ।
- Election ਲਈ early voting ਦੀ ਸ਼ੁਰੂਆਤ ਵੀ ਇਸੇ ਦਿਨ ਹੋ ਰਹੀ ਹੈ, ਜਿਸ ਲਈ ਕੁਝ polling places ਖੁੱਲ੍ਹੇ ਰਹਿਣਗੇ।
ਕੀ ਰਹੇਗਾ ਬੰਦ:
- Inland Revenue ਅਤੇ Work and Income ਵਰਗੇ ਸਾਰੇ ਸਰਕਾਰੀ ਵਿਭਾਗ ਪੂਰੀ ਤਰ੍ਹਾਂ ਬੰਦ ਰਹਿਣਗੇ।
- ਕਈ restaurants ਆਮ ਤੌਰ ’ਤੇ ਸੋਮਵਾਰ ਨੂੰ ਬੰਦ ਰਹਿੰਦੇ ਹਨ, ਇਸ ਲਈ ਬਾਹਰ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਵੈੱਬਸਾਈਟ ਜਾਂ ਸੋਸ਼ਲ ਮੀਡੀਆ ’ਤੇ ਜ਼ਰੂਰ ਚੈੱਕ ਕਰੋ।
ਇਸ ਗਰਮ ਅਤੇ ਸ਼ਾਨਦਾਰ ਮੌਸਮ ’ਚ ਆਪਣੀਆਂ ਯੋਜਨਾਵਾਂ ਪਹਿਲਾਂ ਹੀ ਬਣਾ ਲਓ ਤਾਂ ਜੋ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਸਕੋ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਸ਼ਨੀਵਾਰ ਨੂੰ Christchurch ’ਚ ਤਾਪਮਾਨ 27C ਤੱਕ ਪਹੁੰਚ ਸਕਦਾ ਹੈ, ਜੋ ਕਿ ਅਕਤੂਬਰ ਦੇ ਔਸਤ ਤਾਪਮਾਨ ਤੋਂ 10C ਵੱਧ ਹੈ। Ōamaru ਅਤੇ Timaru ’ਚ ਵੀ ਤਾਪਮਾਨ 25C ਤੋਂ 26C ਦੇ ਆਸਪਾਸ ਰਹੇਗਾ। ਇਹ ਗਰਮ ਅਤੇ ਖੁਸ਼ਕ ਹਵਾਵਾਂ Southern Alps ਦੇ ਉੱਪਰੋਂ ਆ ਰਹੀਆਂ ਹਨ।
ਖੇਡ ਮੁਕਾਬਲੇ ਲਗਾਉਣਗੇ ਰੌਣਕਾਂ
ਇਹ ਸ਼ਾਨਦਾਰ ਮੌਸਮ Christchurch ਦੇ hospitality ਸੈਕਟਰ ਲਈ ਵੱਡੀ ਖੁਸ਼ਖਬਰੀ ਹੈ। ਇਸ ਹਫਤੇ ਕਈ ਵੱਡੇ ਅੰਤਰਰਾਸ਼ਟਰੀ ਖੇਡ ਈਵੈਂਟ ਹੋ ਰਹੇ ਹਨ। New Zealand ਦੀ ਕ੍ਰਿਕੇਟ ਟੀਮ ਦੋ ਟੀ-20 ਮੈਚਾਂ ’ਚ India ਦਾ ਸਾਹਮਣਾ Hagley Oval ਵਿਖੇ ਕਰੇਗੀ। ਜਦਕਿ Silver Ferns ਅਤੇ Australian Diamonds ਦਾ ਮੁਕਾਬਲਾ Wolfbrook Arena ’ਚ ਹੋ ਰਿਹਾ ਹੈ। ਇਸ ਤੋਂ ਇਲਾਵਾ One NZ Stadium ’ਚ Rugby League World Cup ਦੇ ਮੈਚ ਅਤੇ NPC ਫਾਈਨਲ ਵੀ ਖੇਡਿਆ ਜਾਵੇਗਾ। ਇਨ੍ਹਾਂ ਈਵੈਂਟਸ ਕਾਰਨ ਸ਼ਹਿਰ ’ਚ ਹਜ਼ਾਰਾਂ ਪ੍ਰਸ਼ੰਸਕਾਂ ਦੀ ਭੀੜ ਆਵੇਗੀ, ਜਿਸ ਨਾਲ ਸਥਾਨਕ ਅਰਥਵਿਵਸਥਾ ’ਚ ਲਗਭਗ 10 ਮਿਲੀਅਨ ਡਾਲਰ ਦਾ ਵਾਧਾ ਹੋਣ ਦੀ ਉਮੀਦ ਹੈ। ਮੰਗਲਵਾਰ ਤੋਂ Canterbury ’ਚ ਮੀਂਹ ਪੈਣ ਅਤੇ ਮੌਸਮ ਮੁੜ ਠੰਡਾ ਹੋਣ ਦੀ ਸੰਭਾਵਨਾ ਹੈ, ਇਸ ਲਈ ਲੋਕਾਂ ਨੂੰ ਲੰਬੇ ਵੀਕਐਂਡ ਦਾ ਭਰਪੂਰ ਆਨੰਦ ਮਾਣਨ ਦੀ ਸਲਾਹ ਦਿੱਤੀ ਗਈ ਹੈ।
