ਸਿੱਖਾਂ ਵਿਰੁੱਧ ਬੋਲਣ ਵਾਲੇ ਨਿਊਜ਼ੀਲੈਂਡ ਦੇ ਲੀਡਰ Brian Tamaki ਨੂੰ ਆਸਟ੍ਰੇਲੀਆ ਨੇ ਬੇਰੰਗ ਮੋੜਿਆ, ਬ੍ਰਿਸਬੇਨ ’ਚ 12 ਘੰਟੇ ਪੁੱਛਗਿੱਛ ਪਿੱਛੋਂ ਵੀਜ਼ਾ ਕੈਂਸਲ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੇ ਚਰਚ ਲੀਡਰ ਅਤੇ ਪਾਦਰੀ Brian Tamaki ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆਈ ਅਫ਼ਸਰਾਂ ਨੇ ਉਸ ਦਾ ਵੀਜ਼ਾ ਰੱਦ ਕਰ ਕੇ ਦੇਸ਼ ’ਚ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ। ਆਸਟ੍ਰੇਲੀਆ ’ਚ ਦਾਖ਼ਲਾ ਰੁਕਣ ਤੋਂ ਬਾਅਦ Brian Tamaki ਨੇ ਇੱਕ ਫ਼ੇਸਬੁੱਕ ਪੋਸਟ ਰਾਹੀਂ ਦਾਅਵਾ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਬ੍ਰਿਸਬੇਨ ’ਚ ਇੱਕ ਇਸਾਈ ਧਾਰਮਿਕ ਕਾਨਫਰੰਸ ’ਚ ਸ਼ਮੂਲੀਅਤ ਲਈ ਪਹੁੰਚੇ ਸਨ, ਪਰ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਲੰਬੀ ਪੁੱਛਗਿੱਛ ਕੀਤੀ ਗਈ।

Brian Tamaki ਨੇ ਕਿਹਾ ਕਿ ਆਸਟ੍ਰੇਲੀਆਈ ਬਾਰਡਰ ਫੋਰਸ ਨੇ ਉਸ ਦਾ ਵੀਜ਼ਾ ਰੱਦ ਕਰਨ ਦਾ ਕਾਰਨ ਉਨ੍ਹਾਂ ਦੇ ਸੋਸ਼ਲ ਮੀਡੀਆ ਬਿਆਨਾਂ ਨੂੰ ਦੱਸਿਆ। ਅਫ਼ਸਰਾਂ ਅਨੁਸਾਰ, ਉਸ ਦੀਆਂ ਕੁਝ ਟਿੱਪਣੀਆਂ ਭੜਕਾਊ ਮੰਨੀਆਂ ਗਈਆਂ ਅਤੇ ਉਸ ਦੀ ਮੌਜੂਦਗੀ ਨਾਲ ਸਿੱਖ ਅਤੇ ਮੁਸਲਿਮ ਭਾਈਚਾਰਿਆਂ ’ਚ ਅਸ਼ਾਂਤੀ ਪੈਦਾ ਹੋਣ ਦਾ ਖਤਰਾ ਹੋ ਸਕਦਾ ਸੀ।

ਪਾਦਰੀ ਨੇ ਇਸ ਫੈਸਲੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਅਤੇ ਧਾਰਮਿਕ ਅਜ਼ਾਦੀ ਨਾਲ ਜੁੜਿਆ ਮਾਮਲਾ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਕਾਨਫਰੰਸ ’ਚ ਪ੍ਰਵਚਨ ਦੇਣ ਲਈ ਜਾ ਰਿਹਾ ਸੀ, ਨਾ ਕਿ ਕੋਈ ਕਾਨੂੰਨ ਤੋੜਨ ਲਈ। ਉਸ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆਈ ਅਧਿਕਾਰੀਆਂ ਵਿਚਕਾਰ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ।

Tamaki ਨੇ ਕਿਹਾ ਕਿ ਉਹ ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਲਈ ਲੜਾਈ ਜਾਰੀ ਰੱਖਣਗੇ ਅਤੇ ਇਸ ਘਟਨਾ ਨੂੰ ਬੋਲਣ ਦੀ ਆਜ਼ਾਦੀ ਨਾਲ ਜੁੜੀ ਇੱਕ ਵੱਡੀ ਚਰਚਾ ਦਾ ਹਿੱਸਾ ਮੰਨਦੇ ਹਨ। Tamaki ਨੇ 31 ਅਕਤੂਬਰ ਨੂੰ ਔਕਲੈਂਡ ਦੀ BRITOMART SQUARE ’ਚ ਵਿਸ਼ਾਲ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *