New Zealand ’ਚ ਇੰਡੀਆ ਮੂਲ ਦੇ ਪਿਓ-ਪੁੱਤ ਦੀ ਵੱਡੀ ਜਿੱਤ, ਮੁਆਵਜ਼ੇ ਮਗਰੋਂ ਕਾਨੂੰਨੀ ਖ਼ਰਚਾ ਵੀ ਮਿਲੇਗਾ ਵਾਪਸ

Sea7 Nz Team
2 Min Read

ਔਕਲੈਂਡ : New Zealand ਦੀ Employment Relations Authority (ERA) ਨੇ ਇੱਕ ਅਹਿਮ ਫ਼ੈਸਲਾ ਸੁਣਾਉਂਦਿਆਂ Impressions Waikato Limited (IWL) ਅਤੇ ਇਸ ਦੇ ਡਾਇਰੈਕਟਰ Steven Dogra ਨੂੰ ਆਪਣੇ ਸਾਬਕਾ ਮੁਲਾਜ਼ਮਾਂ ਦੇਵਨ ਸੈਣੀ ਅਤੇ ਉਸ ਦੇ ਪਿਤਾ ਸੰਜੀਵ ਕੁਮਾਰ ਨੂੰ ਕਾਨੂੰਨੀ ਖ਼ਰਚੇ ਵਜੋਂ 15,000 ਡਾਲਰ ਅਤੇ ਫਾਈਲਿੰਗ ਫੀਸ ਵਜੋਂ 71.55 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਹ ਰਕਮ ਫ਼ੈਸਲੇ ਦੀ ਤਰੀਕ 16 ਨਵੰਬਰ 2026 ਤੋਂ 28 ਦਿਨਾਂ ਦੇ ਅੰਦਰ ਅਦਾ ਕਰਨੀ ਹੋਵੇਗੀ।

ਇਸ ਤੋਂ ਪਹਿਲਾਂ Authority ਨੇ ਪਾਇਆ ਸੀ ਕਿ ਕੰਪਨੀ ਨੇ ਦੇਵਨ ਸੈਣੀ ਅਤੇ ਸੰਜੀਵ ਕੁਮਾਰ ਦੀਆਂ ਸੈਲਰੀਆਂ, ਛੁੱਟੀਆਂ ਅਤੇ ਬੀਮਾਰੀ ਦੇ ਭੱਤਿਆਂ ਦੇ ਵੱਡੇ ਬਕਾਏ ਨਹੀਂ ਦਿੱਤੇ ਸਨ। ਉਸ ਸਮੇਂ ਦੇਵਨ ਸੈਣੀ ਨੂੰ 5,000 ਡਾਲਰ ਅਤੇ ਸੰਜੀਵ ਕੁਮਾਰ ਨੂੰ 4,000 ਡਾਲਰ ਮੁਆਵਜ਼ਾ ਦੇਣ ਦੇ ਨਾਲ-ਨਾਲ ਕੰਪਨੀ ਨੂੰ 8,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

ਫ਼ੈਸਲੇ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਾਨੂੰਨੀ ਖ਼ਰਚਿਆਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਦੇਵਨ ਸੈਣੀ ਅਤੇ ਸੰਜੀਵ ਕੁਮਾਰ ਨੇ ਸੁਣਵਾਈ ਦੇ ਦਿਨਾਂ ਦੇ ਆਧਾਰ ’ਤੇ 20,250 ਡਾਲਰ ਦੀ ਮੰਗ ਕੀਤੀ ਸੀ। ਦੂਜੇ ਪਾਸੇ, Impressions Waikato Limited ਅਤੇ Steven Dogra ਨੇ ਇਸ ਦਾ ਵਿਰੋਧ ਕਰਦਿਆਂ ਖ਼ਰਚੇ ਵਿੱਚ 50 ਫ਼ੀਸਦੀ ਕਟੌਤੀ ਦੀ ਮੰਗ ਕੀਤੀ ਸੀ।

Authority ਦੀ ਮੈਂਬਰ Nicola Craig ਨੇ ਸਾਰੇ ਤੱਥਾਂ ‘ਤੇ ਵਿਚਾਰ ਕਰਦਿਆਂ ਪਾਇਆ ਕਿ ਵਰਕਰ ਆਪਣੇ ਮੁੱਖ ਦਾਅਵਿਆਂ ’ਚ ਸਫ਼ਲ ਰਹੇ ਹਨ। ਉਨ੍ਹਾਂ ਨੇ Impressions Waikato Limited ਅਤੇ Steven Dogra ਦੋਵਾਂ ਨੂੰ ਸਾਂਝੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ 15,000 ਡਾਲਰ ਦਾ ਕਾਨੂੰਨੀ ਖ਼ਰਚਾ ਅਤੇ 71.55 ਡਾਲਰ ਫਾਈਲਿੰਗ ਫੀਸ ਅਦਾ ਕਰਨ ਦਾ ਫ਼ੈਸਲਾ ਸੁਣਾਇਆ।

Share This Article
Leave a Comment

Leave a Reply

Your email address will not be published. Required fields are marked *