ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡੀ ਲਾਪਰਵਾਹੀ, ਫੇਲ੍ਹ ਹੋਏ ਟੈਕਨਾਲੋਜੀ ਪ੍ਰੋਜੈਕਟ ਦੀ ਜਾਣਕਾਰੀ ਸਰਕਾਰ ਤੋਂ ਲੁਕਾਈ, 30 ਮਿਲੀਅਨ ਡਾਲਰ ਦਾ ਨੁਕਸਾਨ

Sea7 Nz Team
2 Min Read

ਵੈਲਿੰਗਟਨ : ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਵਿੱਚ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿੱਥੇ ਅਧਿਕਾਰੀਆਂ ’ਤੇ ਇੱਕ ਫੇਲ੍ਹ ਹੋਏ ਟੈਕਨਾਲੋਜੀ ਅਪਗ੍ਰੇਡ ਦੀ ਜਾਣਕਾਰੀ ਸਰਕਾਰ ਤੋਂ ਜਾਣਬੁੱਝ ਕੇ ਲੁਕਾਉਣ ਦੇ ਦੋਸ਼ ਲੱਗੇ ਹਨ। Immigration Minister Erica Stanford ਨੇ ਸੰਸਦ ਵਿੱਚ ਬੋਲਦਿਆਂ ਆਪਣੇ ਹੀ ਮੰਤਰਾਲੇ (MBIE) ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਨਾ ਸਿਰਫ਼ ਉਨ੍ਹਾਂ ਤੋਂ, ਬਲਕਿ ਪਿਛਲੀ Labour ਸਰਕਾਰ ਤੋਂ ਵੀ ਤੱਥ ਛੁਪਾਏ ਅਤੇ ਬਜਟ ਦੀਆਂ ਸੀਮਾਵਾਂ ਤੋਂ ਬਚਣ ਲਈ ‘ਕ੍ਰਿਏਟਿਵ ਅਕਾਊਂਟਿੰਗ’ (ਗਲਤ ਹਿਸਾਬ-ਕਿਤਾਬ) ਦਾ ਸਹਾਰਾ ਲਿਆ।

ਇੱਕ ਸੁਤੰਤਰ ਰਿਪੋਰਟ ਦੇ ਅਨੁਸਾਰ, ਇਹ Biometric Capability Upgrade ਪ੍ਰੋਜੈਕਟ ਸਾਲ 2018 ਵਿੱਚ ਬਿਨਾਂ ਕਿਸੇ ਮੰਤਰੀ ਦੀ ਮਨਜ਼ੂਰੀ ਦੇ ਸ਼ੁਰੂ ਕੀਤਾ ਗਿਆ ਸੀ। ਲਗਾਤਾਰ ਦੇਰੀ ਅਤੇ ਖਾਮੀਆਂ ਦੇ ਬਾਵਜੂਦ ਇਸ ਨੂੰ ਜਾਰੀ ਰੱਖਿਆ ਗਿਆ, ਜਿਸ ਕਾਰਨ ਟੈਕਸਦਾਤਾਵਾਂ ਦੇ 30 ਮਿਲੀਅਨ ਡਾਲਰ ਤੋਂ ਵੱਧ ਡੁੱਬ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਪੈਸਾ ਬਰਬਾਦ ਹੋਣ ਦੇ ਬਾਵਜੂਦ ਸਿਸਟਮ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ Public Service Commissioner Sir Brian Roche ਨੇ ਇੱਕ ਸੁਤੰਤਰ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ, MBIE ਦੇ ਚੀਫ਼ ਐਗਜ਼ੀਕਿਊਟਿਵ Nic Blakeley ਨੇ ਇਸ ਨਾਕਾਮੀ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹੋਏ ਜਨਤਾ ਅਤੇ ਸੰਸਦ ਮੈਂਬਰਾਂ ਤੋਂ ਮੁਆਫ਼ੀ ਮੰਗੀ ਹੈ। ਵਿਰੋਧੀ ਧਿਰ ਦੇ ਨੇਤਾ Chris Hipkins ਨੇ ਵੀ ਇਸ ਜਾਂਚ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਮੰਤਰੀਆਂ ਨੂੰ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Share This Article
Leave a Comment

Leave a Reply

Your email address will not be published. Required fields are marked *