ਔਕਲੈਂਡ : ਵਿਦੇਸ਼ ’ਚ ਪੜ੍ਹਾਈ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਖਾਸ ਕਰਕੇ ਇੰਡੀਅਨ ਗ੍ਰੈਜੂਏਟਸ ਲਈ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ। Immigration New Zealand ਵੱਲੋਂ 23 ਨਵੰਬਰ 2026 ਤੋਂ Post-Study Work Visa ਅਤੇ Short-Term Graduate Work Visa ਦੀਆਂ ਐਪਲੀਕੇਸ਼ਨਜ਼ ਨੂੰ ਆਪਣੇ ਨਵੇਂ ਅਤੇ ਬਿਹਤਰ Enhanced Immigration Online ਸਿਸਟਮ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।
Immigration New Zealand ਅਨੁਸਾਰ, ਇਹ ਨਵਾਂ ਆਨਲਾਈਨ ਪਲੇਟਫਾਰਮ ਸਟੂਡੈਂਟਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਆਸਾਨ ਅਤੇ ਸੁਚਾਰੂ ਬਣਾਉਂਦਾ ਹੈ। ਇਸ ਰਾਹੀਂ ਐਪਲੀਕੈਂਟਸ ਆਪਣੀ ਅਰਜ਼ੀ ਦੀ ਸਥਿਤੀ ਨੂੰ ਬੜੀ ਸੌਖ ਨਾਲ ਟਰੈਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਸਿਸਟਮ ਵੀਜ਼ਾ ਦੇ ਨਵੀਨਤਮ ਨਿਯਮਾਂ ਅਤੇ ਸ਼ਰਤਾਂ ਨੂੰ ਵੀ ਦਰਸਾਉਂਦਾ ਹੈ।
ਨਿਯਮਾਂ ਮੁਤਾਬਕ, ਇਨ੍ਹਾਂ ਦੋਵਾਂ ਵੀਜ਼ਿਆਂ ਲਈ ਸਟੂਡੈਂਟਸ ਨੂੰ ਆਪਣਾ Student Visa ਖਤਮ ਹੋਣ ਤੋਂ 3 ਮਹੀਨਿਆਂ ਦੇ ਅੰਦਰ ਅਰਜ਼ੀ ਦੇਣੀ ਲਾਜ਼ਮੀ ਹੈ, ਜਦਕਿ PhD ਸਟੂਡੈਂਟਸ ਲਈ ਇਹ ਸਮਾਂ ਸੀਮਾ 6 ਮਹੀਨੇ ਰੱਖੀ ਗਈ ਹੈ। ਜ਼ਿਆਦਾਤਰ ਵਿਦਿਆਰਥੀ New Zealand ’ਚ ਰਹਿੰਦਿਆਂ ਅਤੇ ਆਪਣੇ Student Visa ਦੀ ਮਿਆਦ ਦੌਰਾਨ ਹੀ ਇਨ੍ਹਾਂ ਵੀਜ਼ਿਆਂ ਲਈ ਅਪਲਾਈ ਕਰਦੇ ਹਨ।
ਇੰਡੀਅਨ ਸਟੂਡੈਂਟਸ ਲਈ ਇੱਕ ਹੋਰ ਵੱਡੀ ਰਾਹਤ ਵਾਲੀ ਗੱਲ ਇਹ ਹੈ ਕਿ 16 ਨਵੰਬਰ 2026 ਤੋਂ, New Zealand ਤੋਂ PhD ਕਰਨ ਵਾਲੇ ਭਾਰਤੀ ਗ੍ਰੈਜੂਏਟਾਂ ਲਈ Post-Study Work Visa ਦੀ ਮਿਆਦ 3 ਸਾਲਾਂ ਤੋਂ ਵਧਾ ਕੇ 4 ਸਾਲ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਨਵਾਂ ਆਨਲਾਈਨ ਸਿਸਟਮ ਪਹਿਲਾਂ 16 November ਨੂੰ ਸ਼ੁਰੂ ਹੋਣਾ ਸੀ, ਪਰ Microsoft ਸਿਸਟਮ ’ਚ ਆਈ ਵਿਸ਼ਵ-ਵਿਆਪੀ ਤਕਨੀਕੀ ਖਰਾਬੀ ਕਾਰਨ ਇਸਨੂੰ 23 November ਤੱਕ ਮੁਲਤਵੀ ਕਰਨਾ ਪਿਆ ਸੀ।
