FIFA World Cup 2026 ਲਈ ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਦਾ ਐਲਾਨ, ਪੰਜਾਬੀ ਮੁੰਡਾ ਸਰਪ੍ਰੀਤ ਸਿੰਘ ਵੀ ਸ਼ਾਮਲ

Sea7 Nz Team
2 Min Read

ਆਕਲੈਂਡ : ਨਿਊਜ਼ੀਲੈਂਡ ਦੇ ਕੋਚ Darren Bazeley ਨੇ ਵੀਰਵਾਰ ਨੂੰ FIFA World Cup 2026 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਅੰਦਰ ਹਾਲ ਹੀ ’ਚ ਸੱਟ ਤੋਂ ਠੀਕ ਹੋ ਕੇ ਫੁੱਟਬਾਲ ਦੇ ਮੈਦਾਨ ’ਚ ਵਾਪਸੀ ਕਰਨ ਵਾਲ ਸਰਪ੍ਰੀਤ ਸਿੰਘ ਦਾ ਨਾਂ ਵੀ ਮਿਲਫ਼ੀਲਡਰ ਵਜੋਂ ਸ਼ਾਮਲ ਹੈ। ਇਸ ਤਰ੍ਹਾਂ ਸਰਪ੍ਰੀਤ ਸਿੰਘ ਨੇ ਟੀਮ ’ਚ ਥਾਂ ਬਣਾ ਕੇ ਇਤਿਹਾਸ ਰਚ ਦਿਤਾ ਹੈ। ਉਹ ਵਿਸ਼ਵ ਕੱਪ ’ਚ ਨਿਊਜ਼ੀਲੈਂਡ ਵਲੋਂ ਖੇਡਣ ਵਾਲਾ ਪਹਿਲਾ ਪੰਜਾਬੀ ਮੂਲ ਦਾ ਨੌਜੁਆਨ ਹੋਵੇਗਾ।

ਇਸ ਤੋਂ ਇਲਾਵਾ ਤਜਰਬੇਕਾਰ ਡਿਫੈਂਡਰ Tommy Smith ਅਤੇ ਆਸਟ੍ਰੇਲੀਆ ਸਥਿਤ ਨਵੇਂ ਮਿਡਫੀਲਡਰ Lachlan Bayliss ਨੂੰ ਸ਼ਾਮਲ ਕੀਤਾ ਹੈ। ਨਿਊਜ਼ੀਲੈਂਡ ਨੂੰ FIFA World Cup 2026 ਦੇ ਗਰੁੱਪ G ਵਿੱਚ Egypt, Iran ਅਤੇ Belgium ਦੇ ਨਾਲ ਰੱਖਿਆ ਗਿਆ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ 16 ਜੂਨ ਨੂੰ Iran ਦੇ ਖਿਲਾਫ ਕਰਨਗੇ। ਸੈਂਟਰ ਬੈਕ Tommy Smith, ਜੋ ਕਿ ਨਿਊਜ਼ੀਲੈਂਡ ਦੀ 2010 ਵਿਸ਼ਵ ਕੱਪ ਟੀਮ ਦੇ ਮੈਂਬਰ ਸਨ, 2024 ਤੋਂ ਬਾਅਦ All Whites ਲਈ ਨਹੀਂ ਖੇਡੇ ਹਨ, ਪਰ ਉਹ 11 ਜੂਨ ਤੋਂ 19 ਜੁਲਾਈ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਕਪਤਾਨ Chris Wood ਦੇ ਨਾਲ 26 ਮੈਂਬਰੀ ਟੀਮ ਵਿੱਚ ਸ਼ਾਮਲ ਹੋਣਗੇ।

ਨਿਊਜ਼ੀਲੈਂਡ ਵਿਸ਼ਵ ਕੱਪ ਸਕੁਐਡ (Squad):

  • ਗੋਲਕੀਪਰ (Goalkeepers):
    • Max Crocombe
    • Alex Paulsen
    • Michael Woud
  • ਡਿਫੈਂਡਰ (Defenders):
    • Callan Elliot
    • Tim Payne
    • Tyler Bindon
    • Michael Boxall
    • Nando Pijnaker
    • Tommy Smith
    • Finn Surman
    • Liberato Cacace
    • Francis de Vries
  • ਮਿਡਫੀਲਡਰ (Midfielders):
    • Lachlan Bayliss
    • Joe Bell
    • Matt Garbett
    • Eli Just
    • Ben Old
    • Alex Rufer
    • Sarpreet Singh
    • Marko Stamenić
    • Ryan Thomas
  • ਫਾਰਵਰਡ (Forwards):
    • Kosta Barbarouses
    • Callum McCowatt
    • Jesse Randall
    • Ben Waine
    • Chris Wood
Share This Article
Leave a Comment

Leave a Reply

Your email address will not be published. Required fields are marked *