ਆਕਲੈਂਡ : ਇੱਕ ਤਾਜ਼ਾ ਰਾਸ਼ਟਰੀ ਅਧਿਐਨ ਮੁਤਾਬਕ, ਨਿਊਜ਼ੀਲੈਂਡ ਦੇ ਪ੍ਰਾਇਮਰੀ ਸਕੂਲੀ ਬੱਚਿਆਂ ਵਿੱਚ reading, writing ਅਤੇ maths ਪ੍ਰਤੀ ਦਿਲਚਸਪੀ ਕਾਫ਼ੀ ਘੱਟ ਗਈ ਹੈ। Curriculum Insights Study ਅਤੇ NMSSA ਦੀ ਰਿਪੋਰਟ ਅਨੁਸਾਰ, 2018/19 ਤੋਂ ਬਾਅਦ ਉਨ੍ਹਾਂ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਜੋ ਇਨ੍ਹਾਂ ਵਿਸ਼ਿਆਂ ਨੂੰ ਪਸੰਦ ਨਹੀਂ ਕਰਦੇ ਜਾਂ ਖੁਦ ਨੂੰ ਇਸ ਵਿੱਚ ਕਮਜ਼ੋਰ ਮੰਨਦੇ ਹਨ।
ਅੰਕੜਿਆਂ ਮੁਤਾਬਕ, Year 8 ਦੇ ਉਹ ਬੱਚੇ ਜੋ reading ਪਸੰਦ ਨਹੀਂ ਕਰਦੇ, ਉਨ੍ਹਾਂ ਦੀ ਗਿਣਤੀ 2019 ਵਿੱਚ 8% ਤੋਂ ਵਧ ਕੇ 2025 ਵਿੱਚ 16% ਹੋ ਗਈ ਹੈ। ਇਸੇ ਤਰ੍ਹਾਂ, maths ਨੂੰ ਨਾਪਸੰਦ ਕਰਨ ਵਾਲੇ Year 8 ਦੇ ਵਿਦਿਆਰਥੀ 19% ਤੱਕ ਪਹੁੰਚ ਗਏ ਹਨ।
NZCER ਦੀ ਸੀਨੀਅਰ ਖੋਜਕਰਤਾ Sue McDowall ਦਾ ਕਹਿਣਾ ਹੈ ਕਿ ਇਹ ਗਿਰਾਵਟ ਚਿੰਤਾਜਨਕ ਹੈ ਕਿਉਂਕਿ ਪੜ੍ਹਨ ਦੀ ਲਗਨ ਅਤੇ ਚੰਗੇ ਨਤੀਜਿਆਂ ਦਾ ਆਪਸੀ ਡੂੰਘਾ ਸਬੰਧ ਹੈ। ਮਾਹਰਾਂ ਮੁਤਾਬਕ screen time, ਕੋਵਿਡ ਲੌਕਡਾਊਨ ਦੇ ਪ੍ਰਭਾਵ ਅਤੇ ਸਕੂਲਾਂ ਵਿੱਚ structured literacy ਦੇ ਨਵੇਂ ਤਰੀਕੇ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ। AUT ਦੀ Ruth Boyask ਅਤੇ Auckland University ਦੀ Fiona Ell ਦਾ ਮੰਨਣਾ ਹੈ ਕਿ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਵਿਸ਼ੇ ਚੁਣਨ ਅਤੇ ਖੋਜ ਕਰਨ ਦੀ ਆਜ਼ਾਦੀ ਘੱਟ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿੱਖਣ ਦੀ ਕੁਦਰਤੀ ਉਤਸੁਕਤਾ ਖ਼ਤਮ ਹੋ ਰਹੀ ਹੈ।
