ਨਿਊਜ਼ੀਲੈਂਡ ਆਮ ਚੋਣਾਂ 2026 : ਲੇਬਰ ਪਾਰਟੀ ਨੇ ਜਾਰੀ ਕੀਤੀ ਚੋਣ ਸੂਚੀ, Greg O’Connor ਬਾਹਰ, Rakesh Naidoo ਨੂੰ ਮਿਲੀ ਵੱਡੀ ਪ੍ਰਮੋਸ਼ਨ

Sea7 Nz Team
2 Min Read

ਵੈਲਿੰਗਟਨ: ਨਿਊਜ਼ੀਲੈਂਡ ਦੀ ਲੇਬਰ ਪਾਰਟੀ ਵੱਲੋਂ 2026 ਦੀਆਂ ਆਮ ਚੋਣਾਂ ਲਈ ਆਪਣੀ ਅਧਿਕਾਰਤ ਸੂਚੀ (Party List) ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਕਈ ਵੱਡੇ ਫੇਰਬਦਲ ਦੇਖਣ ਨੂੰ ਮਿਲੇ ਹਨ। ਇਸ ਸੂਚੀ ਵਿੱਚ ਸਭ ਤੋਂ ਹੈਰਾਨੀਜਨਕ ਫੈਸਲਾ ਮੌਜੂਦਾ MP Greg O’Connor ਦਾ ਬਾਹਰ ਹੋਣਾ ਹੈ। Greg O’Connor ਨੇ ਐਲਾਨ ਕੀਤਾ ਹੈ ਕਿ ਉਹ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ ਅਤੇ ਇਸ ਵਾਰ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਲਿਸਟ ਵਿੱਚ ਨਾਮ ਨਾ ਹੋਣ ਦਾ ਫੈਸਲਾ ਉਨ੍ਹਾਂ ਦਾ ਨਿੱਜੀ ਸੀ।

ਦੂਜੇ ਪਾਸੇ, ਪੁਲਿਸ ਦੇ ਨੈਸ਼ਨਲ ਪਾਰਟਨਰਸ਼ਿਪ ਮੈਨੇਜਰ Superintendent Rakesh Naidoo ਨੂੰ ਪਾਰਟੀ ਸੂਚੀ ਵਿੱਚ 13ਵਾਂ ਰੈਂਕ ਦੇ ਕੇ ਵੱਡੀ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਕਈ ਸੀਨੀਅਰ ਲੀਡਰਾਂ ਜਿਵੇਂ ਕਿ Damien O’Connor, Phil Twyford ਅਤੇ Priyanca Radhakrishnan ਤੋਂ ਵੀ ਉੱਪਰ ਜਗ੍ਹਾ ਮਿਲੀ ਹੈ।

ਇਸ ਦੇ ਨਾਲ ਹੀ, ਜਲਵਾਯੂ ਕਾਰਕੁਨ Sophie Handford ਨੂੰ 26ਵਾਂ ਅਤੇ ਪ੍ਰਸਿੱਧ ਵਕੀਲ Max Harris ਨੂੰ 29ਵਾਂ ਰੈਂਕ ਮਿਲਿਆ ਹੈ, ਜਿਸ ਨਾਲ ਉਨ੍ਹਾਂ ਦਾ ਪਾਰਲੀਮੈਂਟ ਪਹੁੰਚਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਲੇਬਰ ਲੀਡਰ Chris Hipkins ਅਤੇ ਪਾਰਟੀ ਪ੍ਰੈਜ਼ੀਡੈਂਟ Jill Day ਨੇ ਉਮੀਦ ਪ੍ਰਗਟਾਈ ਹੈ ਕਿ ਇਹ ਨਵੀਂ ਟੀਮ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤੀ ਦੇਵੇਗੀ।

ਪੂਰੀ ਸੂਚੀ:

  1. Chris Hipkins
  2. Carmel Sepuloni
  3. Barbara Edmonds
  4. Willie Jackson
  5. Megan Woods
  6. Ayesha Verrall
  7. Willow-Jean Prime
  8. Vanushi Walters
  9. Cushla Tangaere-Manuel
  10. Kieran McAnulty
  11. Rachel Brooking
  12. Ginny Andersen
  13. Rakesh Naidoo
  14. Tangi Utikere
  15. Jan Tinetti
  16. Damien O’Connor
  17. Jo Luxton
  18. Priyanca Radhakrishnan
  19. Shanan Halbert
  20. Chris Flatt
  21. Reuben Davidson
  22. Kingi Kiriona
  23. Camilla Belich
  24. Jenny Salesa
  25. Glen Bennett
  26. Sophie Handford
  27. Deborah Russell
  28. Tracey McLellan
  29. Max Harris
  30. Warrick Cleine
  31. Ibrahim Omer
  32. Anae Neru Leavasa
  33. Georgie Dansey
  34. Te Pūoho Kātene
  35. Naisi Chen
  36. Dan Rosewarne
  37. Rachel Boyack
  38. Helen White
  39. Ingrid Leary
  40. Phil Twyford
  41. Arena Williams
  42. Lemauga Lydia Sosene
  43. Kerrin Leoni
  44. Toni Boynton
  45. Hannah Pia Baral
  46. Angela Roberts
  47. Estefania Muller-Palarés
  48. Anahila Kanongata’a
  49. Gary Payinda
  50. Alex Hedley
  51. Craig Renney
  52. George Hampton
  53. Dominik Yanzick
  54. Rory Paterson
  55. Ashleigh Latimer
  56. Rata Jamieson
  57. Naresh Perinpanayagam
  58. Peter McDonald
  59. Amanda Clinton-Gohdes
  60. Myra Williamson
Share This Article
Leave a Comment

Leave a Reply

Your email address will not be published. Required fields are marked *