PM ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਪੁਲਿਸ ਅਲਰਟ ’ਤੇ

Sea7 Nz Team
2 Min Read

ਆਕਲੈਂਡ : ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਾਮੀ ਨਿਊਜ਼ੀਲੈਂਡ ਫੇਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ। ਇੱਕ ਵੱਡੇ ਸੁਰੱਖਿਆ ਆਪ੍ਰੇਸ਼ਨ ਦੇ ਤਹਿਤ ਦੇਸ਼ ਭਰ ਵਿੱਚੋਂ ਵਿਸ਼ੇਸ਼ ਪੁਲਿਸ ਕਰਮਚਾਰੀਆਂ ਨੂੰ Auckland ਬੁਲਾਇਆ ਗਿਆ ਹੈ। ਸੁਰੱਖਿਆ ਮਾਹਰਾਂ ਮੁਤਾਬਕ, ਵਿਸ਼ਵ ਦੇ ਸਭ ਤੋਂ ਹਾਈ-ਪ੍ਰੋਫਾਈਲ ਨੇਤਾਵਾਂ ਵਿੱਚੋਂ ਇੱਕ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਹਥਿਆਰਬੰਦ ਡਿਪਲੋਮੈਟਿਕ ਪ੍ਰੋਟੈਕਸ਼ਨ ਅਮਲਾ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਜਾਣਗੇ, ਜੋ ਰਿਹਾਇਸ਼ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕਰਨਗੇ।

ਪੁਲਿਸ ਆਪ੍ਰੇਸ਼ਨ ਕਮਾਂਡਰ ਇੰਸਪੈਕਟਰ Grae Anderson ਨੇ ਦੱਸਿਆ ਕਿ ਭੀੜ ਅਤੇ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਵਿਘਨ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਪਬਲਿਕ ਆਰਡਰ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਨਰਿੰਦਰ ਮੋਦੀ ਸ਼ੁੱਕਰਵਾਰ ਨੂੰ Auckland ਪਹੁੰਚਣਗੇ ਅਤੇ ਸ਼ਨੀਵਾਰ ਨੂੰ ਵਾਪਸ ਰਵਾਨਾ ਹੋਣਗੇ।

ਪ੍ਰਧਾਨ ਮੰਤਰੀ Christopher Luxon ਨੇ ਇਸ ਯਾਤਰਾ ਨੂੰ ਇੱਕ ‘ਇਤਿਹਾਸਕ ਘਟਨਾ’ ਦੱਸਿਆ ਹੈ, ਕਿਉਂਕਿ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਨਿਊਜ਼ੀਲੈਂਡ ਫੇਰੀ ਹੈ। ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਬੈਠਕ ਹੋਵੇਗੀ, ਜਿਸ ਤੋਂ ਬਾਅਦ ਵਪਾਰਕ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਲਾਈਵ ਫੋਰਮ ਅਤੇ ਕਮਿਊਨਿਟੀ ਈਵੈਂਟ ਕਰਵਾਇਆ ਜਾਵੇਗਾ, ਜਿਸ ਵਿੱਚ ਹਜ਼ਾਰਾਂ ਇੰਡੀਅਨ-ਕੀਵੀ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, Destiny Church ਦੇ ਨੇਤਾ Brian Tamaki ਦੇ ਹਾਲੀਆ ਭੜਕਾਊ ਬਿਆਨਾਂ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।

Share This Article
Leave a Comment

Leave a Reply

Your email address will not be published. Required fields are marked *