ਨਿਊਜ਼ੀਲੈਂਡ ਦੇ PM ਅਹੁਦੇ ’ਤੇ ਬਰਕਰਾਰ ਰਹਿਣਗੇ Luxon, ਪਾਰਟੀ ’ਚ ਬਗਾਵਤ ਅਤੇ Polls ’ਚ ਗਿਰਾਵਟ ਦੇ ਬਾਵਜੂਦ Caucus ਦਾ ਸਮਰਥਨ ਹਾਸਲ ਕੀਤਾ

Sea7 Nz Team
2 Min Read

ਵੈਲਿੰਗਟਨ : National Party ਦੇ ਅੰਦਰੂਨੀ ਸਿਆਸੀ ਘਮਾਸਾਨ ਅਤੇ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ Christopher Luxon ਆਪਣੀ ਪਾਰਟੀ ਦੀ ਲੀਡਰਸ਼ਿਪ ਬਚਾਉਣ ’ਚ ਕਾਮਯਾਬ ਰਹੇ ਹਨ। ਬੁੱਧਵਾਰ ਸਵੇਰੇ ਪਾਰਲੀਮੈਂਟ ’ਚ ਹੋਈ ਇੱਕ ਖਾਸ Caucus ਮੀਟਿੰਗ ’ਚ Luxon ਨੇ ਆਪਣੀ ਲੀਡਰਸ਼ਿਪ ’ਤੇ ਭਰੋਸੇ ਦਾ ਵੋਟ ਜਿੱਤ ਲਿਆ।

ਮੀਟਿੰਗ ਤੋਂ ਬਾਅਦ ਸਿਰਫ 52 ਸੈਕੰਡ ਦੀ ਪ੍ਰੈਸ ਕਾਨਫਰੰਸ ’ਚ Luxon ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ Caucus ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਦੇ ਨਾਲ Erica Stanford ਅਤੇ Chris Bishop ਵਰਗੇ ਸੀਨੀਅਰ ਆਗੂ ਵੀ ਮੌਜੂਦ ਸਨ, ਜਿਨ੍ਹਾਂ ਦੇ ਨਾਮ ਲੀਡਰਸ਼ਿਪ ਦੀ ਚੁਣੌਤੀ ਲਈ ਚਰਚਾ ’ਚ ਸਨ। Nicola Willis, Chris Penk, Mark Mitchell, Matt Doocey ਅਤੇ Catherine Wedd ਵਰਗੇ ਕਈ MPs ਨੇ ਜਨਤਕ ਤੌਰ ’ਤੇ Luxon ਦਾ ਸਮਰਥਨ ਕੀਤਾ ਹੈ।

ਦੂਜੇ ਪਾਸੇ ਨਵੇਂ ਲੀਡਰ ਬਣਨ ਦੀ ਕੋਸ਼ਿਸ਼ ਕਰਨ ਵਾਲੇ MP Chris Penk ਨੂੰ ਮੰਤਰੀ ਅਹੁਦਿਆਂ (portfolios) ਤੋਂ ਹਟਾ ਦਿੱਤਾ ਗਿਆ ਹੈ। Chris Penk ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਦੁਬਾਰਾ ਚੋਣ ਨਹੀਂ ਲੜਨਗੇ।

ਇਹ ਸਿਆਸੀ ਹਲਚਲ ਉਸ ਵੇਲੇ ਸ਼ੁਰੂ ਹੋਈ ਜਦੋਂ ਤਾਜ਼ਾ 1 News Verian Poll ਦੇ ਨਤੀਜੇ ਸਾਹਮਣੇ ਆਏ। ਇਨ੍ਹਾਂ ਰੈਂਕਿੰਗ ਅਨੁਸਾਰ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ Christopher Luxon ਦੀ ਮਕਬੂਲੀਅਤ 1% ਘਟ ਕੇ 17% ’ਤੇ ਆ ਗਈ, ਜਦਕਿ ਲੇਬਰ ਪਾਰਟੀ ਦੇ ਲੀਡਰ Chris Hipkins 15% ’ਤੇ ਹਨ। ਹੋਰਨਾਂ ਆਗੂਆਂ ’ਚ NZ First ਦੇ Winston Peters 7%, Green Party ਦੀ Chlöe Swarbrick 6% ਅਤੇ ACT Party ਦੇ David Seymour 5% ’ਤੇ ਹਨ।

Luxon ਲਈ ਪਿਛਲੇ ਕੁਝ ਦਿਨ ਵਿਵਾਦਪੂਰਨ ਰਹੇ ਹਨ। ਉਨ੍ਹਾਂ ਵੱਲੋਂ ਬਿਨਾਂ ਪਾਰਟੀ MPs ਨੂੰ ਦੱਸੇ MMP Referendum ਦਾ ਐਲਾਨ ਕਰਨ ਅਤੇ Rotorua ’ਚ ਛੋਟੇ ਕਾਰੋਬਾਰੀਆਂ ਬਾਰੇ ਦਿੱਤੇ ਬਿਆਨਾਂ ਕਾਰਨ ਪਾਰਟੀ ’ਚ ਅਸੰਤੁਸ਼ਟਤਾ ਵਧੀ ਸੀ।

ਵਿਰੋਧੀ ਧਿਰਾਂ ਨੇ ਇਸ ਸਥਿਤੀ ’ਤੇ ਤਿੱਖਾ ਹਮਲਾ ਕੀਤਾ ਹੈ। ਲੇਬਰ ਪਾਰਟੀ ਦੇ ਲੀਡਰ Chris Hipkins ਨੇ ਕਿਹਾ ਕਿ National Party ਦੇ MPs ਆਪਸੀ ਖਿੱਚੋਤਾਣ ’ਚ ਉਲਝੇ ਹੋਏ ਹਨ ਅਤੇ ਦੇਸ਼ ਨੂੰ ਚਲਾਉਣ ’ਚ ਨਾਕਾਮ ਰਹੇ ਹਨ। ਦੂਜੇ ਪਾਸੇ Te Pāti Māori ਦੇ ਲੀਡਰਾਂ Rawiri Waititi ਅਤੇ Debbie Ngarewa-Packer ਨੇ ਕਿਹਾ ਕਿ Luxon ਅੱਜ ਤਾਂ ਬਚ ਗਏ ਹਨ, ਪਰ ਉਹ 7 ਨਵੰਬਰ ਦੀ ਚੋਣ ਨਹੀਂ ਜਿੱਤ ਸਕਣਗੇ।

Share This Article
Leave a Comment

Leave a Reply

Your email address will not be published. Required fields are marked *