ਨਿਊਜ਼ੀਲੈਂਡ ’ਚ ਸੈਂਕੜੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਅਮਨਦੀਪ ਹੁਣ ਕਰਨੀ ਚਾਹੁੰਦੈ ਪੁਲਿਸ ਦੀ ਮਦਦ

Sea7 Nz Team
2 Min Read

ਔਕਲੈਂਡ : ਅਮਨਦੀਪ ਸਿੰਘ, ਜਿਸ ਨੂੰ ਰੈਪਰ Meco Nace ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਕਿਵੇਂ ਉਸ ਨੇ ਨਿਊਜ਼ੀਲੈਂਡ ’ਚ ਸੈਂਕੜੇ ਲੋਕਾਂ ਨਾਲ ਆਨਲਾਈਨ ਠੱਗੀ ਮਾਰੀ। 2014 ’ਚ ਭਾਰਤ ਦੇ ਰਿਸ਼ੀਕੇਸ਼ ਤੋਂ ਨਿਊਜ਼ੀਲੈਂਡ ਪੜ੍ਹਾਈ ਕਰਨ ਗਏ ਅਮਨਦੀਪ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਉੱਥੇ ਗੈਰ-ਕਾਨੂੰਨੀ ਢੰਗ ਨਾਲ (overstayer ਵਜੋਂ) ਰਹਿਣ ਲੱਗਾ। ਪੈਸਿਆਂ ਦੀ ਤੰਗੀ ਅਤੇ ਬੈਂਕ ਅਕਾਊਂਟ ਨਾ ਹੋਣ ਕਾਰਨ ਉਸ ਨੇ Facebook Marketplace ਅਤੇ Trade Me ਵਰਗੇ ਪਲੇਟਫਾਰਮਾਂ ’ਤੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ।

Stuff ਨਾਲ ਗੱਲਬਾਤ ਅਮਨਦੀਪ ਨੇ ਦਸਿਆ ਕਿ ਉਸ ਨੇ ਫਰਜ਼ੀ ਨਾਵਾਂ ਨਾਲ ਕਈ ਅਕਾਊਂਟ ਬਣਾਏ ਅਤੇ ਅਜਿਹਾ ਸਾਮਾਨ ਆਨਲਾਈਨ ਵੇਚਣਾ ਸ਼ੁਰੂ ਕੀਤਾ ਜੋ ਉਸ ਨੇ ਕਦੇ ਡਿਲੀਵਰ ਹੀ ਨਹੀਂ ਕੀਤਾ। ਬਾਅਦ ’ਚ, ਉਸ ਨੇ ‘triangulation scam’ ਦੀ ਵਰਤੋਂ ਕੀਤੀ, ਜਿੱਥੇ ਉਹ ਅਸਲੀ sellers ਦੇ ਬੈਂਕ ਵੇਰਵਿਆਂ ਦੀ ਵਰਤੋਂ ਕਰ ਕੇ buyers ਤੋਂ ਪੈਸੇ ਠੱਗਦਾ ਸੀ। ਇਸ ਤਰੀਕੇ ਨਾਲ ਉਸ ਨੇ ਲਗਭਗ 200 ਤੋਂ 300 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਕਰੀਬ 50,000 ਡਾਲਰ ਕਮਾਏ।

ਉਸ ਦੀ ਇਹ ਚਲਾਕੀ ਜ਼ਿਆਦਾ ਦੇਰ ਨਹੀਂ ਚੱਲੀ। Covid lockdowns ਦੌਰਾਨ Auckland University ਅਤੇ AUT ਕੈਂਪਸ ’ਚੋਂ ਚੋਰੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਉਸ ਨੂੰ CCTV ਕੈਮਰਿਆਂ ਰਾਹੀਂ ਫੜ ਲਿਆ। ਗ੍ਰਿਫਤਾਰੀ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ, ਅਗਸਤ 2022 ’ਚ ਉਸ ਨੂੰ ਵਾਪਸ ਇੰਡੀਆ ਡਿਪੋਰਟ ਕਰ ਦਿੱਤਾ ਗਿਆ।

ਹੁਣ ਅਮਨਦੀਪ ਆਪਣੇ ਅਪਰਾਧਿਕ ਅਤੀਤ ਨੂੰ ਪਿੱਛੇ ਛੱਡ ਚੁੱਕਾ ਹੈ ਅਤੇ ਨਿਊਜ਼ੀਲੈਂਡ ਦੀਆਂ ਅਥਾਰਟੀਆਂ ਨਾਲ ਸੰਪਰਕ ਕਰ ਕੇ ਆਨਲਾਈਨ ਠੱਗਾਂ ਨੂੰ ਫੜਨ ਅਤੇ ਸਿਸਟਮ ਨੂੰ ਸੁਰੱਖਿਅਤ ਬਣਾਉਣ ’ਚ ਮਦਦ ਕਰਨਾ ਚਾਹੁੰਦਾ ਹੈ। ਉਹ ਆਪਣੇ ਰੈਪ ਸੰਗੀਤ ਰਾਹੀਂ ਵੀ ਇੱਕ ਸਕਾਰਾਤਮਕ ਸੰਦੇਸ਼ ਦੇ ਰਿਹਾ ਹੈ ਅਤੇ ਆਮ ਲੋਕਾਂ ਨੂੰ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਸਲਾਹ ਦਿੰਦਾ ਹੈ।

Share This Article
Leave a Comment

Leave a Reply

Your email address will not be published. Required fields are marked *