ਨਿਊਜ਼ੀਲੈਂਡ ’ਚ ਇਮੀਗ੍ਰੇਸ਼ਨ ਸੰਸਥਾਵਾਂ ਦੇ ਨਾਵਾਂ ਨੂੰ ਲੈ ਕੇ ਵੱਡਾ ਵਿਵਾਦ, ਪ੍ਰੋਫ਼ੈਸਰ Dr Jens Mueller ਵਿਰੁਧ ਜਾਂਚ ਦੀ ਮੰਗ

Sea7 Nz Team
2 Min Read

ਔਕਲੈਂਡ : Massey University ਦੇ ਪ੍ਰੋਫ਼ੈਸਰ Dr Jens Mueller ਵੱਲੋਂ ਸ਼ੁਰੂ ਕੀਤੀਆਂ ਗਈਆਂ ਕਈ ਸੰਸਥਾਵਾਂ ਦੇ ਨਾਵਾਂ ਨੂੰ ਲੈ ਕੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਖੇਤਰ ’ਚ ਤਿੱਖੀ ਬਹਿਸ ਛਿੜ ਗਈ ਹੈ। ਇਹ ਸੰਸਥਾਵਾਂ ਸੁਣਨ ’ਚ ਸਰਕਾਰੀ ਜਾਂ ਅਧਿਕਾਰਤ ਰੈਗੂਲੇਟਰੀ ਅਥਾਰਟੀਆਂ ਵਰਗੀਆਂ ਲੱਗਦੀਆਂ ਹਨ, ਪਰ ਅਸਲ ’ਚ ਇਹ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ (private companies) ਹਨ।

ਇਨ੍ਹਾ ਸੰਸਥਾਵਾਂ ’ਚ Education Counsellor Authority of New Zealand (ECANZ), Chartered Immigration Lawyer and Advisor Institute, Council of Immigration Advisers and Lawyers, Immigration Council New Zealand ਅਤੇ Licensed Immigration Adviser Association (LIAA) ਸ਼ਾਮਲ ਹਨ।

ਇਸ ਮਾਮਲੇ ਨੂੰ ਲੈ ਕੇ ਇਮੀਗ੍ਰੇਸ਼ਨ ਵਕੀਲਾਂ ਅਤੇ ਸਲਾਹਕਾਰਾਂ ਵੱਲੋਂ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਹੈ। Stuff ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ ਦਰਜਨ ਦੇ ਕਰੀਬ ਇਮੀਗ੍ਰੇਸ਼ਨ ਪੇਸ਼ੇਵਰਾਂ ਨੇ ਇਸ ਬਾਰੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਅਧਿਕਾਰਤ ਜਾਪਦੇ ਨਾਂ ਵੀਜ਼ਾ ਲੈਣ ਦੇ ਚਾਹਵਾਨ ਮਾਈਗਰੈਂਟਸ ਅਤੇ ਸਟੂਡੈਂਟਸ ਨੂੰ ਭੁਲੇਖੇ ’ਚ ਪਾ ਸਕਦੇ ਹਨ, ਜਿਸ ਕਾਰਨ ਉਹ ਇਨ੍ਹਾਂ ਨਿੱਜੀ ਅਦਾਰਿਆਂ ਨੂੰ ਸਰਕਾਰੀ ਜਾਂ ਕਾਨੂੰਨੀ ਸੰਸਥਾਵਾਂ ਸਮਝਣ ਦਾ ਧੋਖਾ ਖਾ ਸਕਦੇ ਹਨ।

ਦੂਜੇ ਪਾਸੇ, ਆਪਣੇ ਅਕਾਦਮਿਕ ਪ੍ਰਭਾਵ ਲਈ ਜਾਣੇ ਜਾਂਦੇ Dr Jens Mueller ਨੇ ਆਪਣੇ ਖ਼ਿਲਾਫ਼ ਹੋ ਰਹੀ ਇਸ ਆਲੋਚਨਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਿਰੋਧੀਆਂ ’ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ‘ਲੋਕ ਸਿਰਫ਼ ਈਰਖਾ ਕਰ ਰਹੇ ਹਨ’।

Share This Article
Leave a Comment

Leave a Reply

Your email address will not be published. Required fields are marked *